ਸ਼ਰਾਬ ਘਪਲੇ ਦੀ ਸੀ.ਬੀ.ਆਈ. ਨਿਰਪੱਖ ਜਾਂਚ ਕਰ ਰਹੀ : ਚੁੱਘ

06/26/2024 11:09:08 PM

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ ਨੇ ਕਿਹਾ ਕਿ ਸ਼ਰਾਬ ਘਪਲੇ ਦੀ ਸੀ.ਬੀ.ਆਈ. ਨਿਰਪੱਖ ਤੌਰ ’ਤੇ ਜਾਂਚ ਕਰ ਰਹੀ ਹੈ ਕਿਉਂਕਿ ਜਾਂਚ ਡੂੰਘਾਈ ਤੱਕ ਹੋਣੀ ਚਾਹੀਦੀ ਹੈ। ਸ਼ਰਾਬ ਘਪਲੇ ਦੀ ਤਹਿ ਤਕ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਦੋਸ਼ੀ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਚੁੱਘ ਨੇ ਕਿਹਾ ਕਿ ਅਦਾਲਤ ਨੇ ਖੁਦ ਇਸ ਕੇਸ ’ਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਓਮ ਬਿਰਲਾ ਦੂਜੀ ਵਾਰ ਸਪੀਕਰ ਚੁਣੇ ਹੋਏ ਹਨ। ਭਾਜਪਾ ਨੇ ਇਸ ’ਚ ਜਿੱਤ ਹਾਸਲ ਕੀਤੀ ਹੈ। ਰਾਜਗ ਦੀ ਤੀਜੀ ਵਾਰ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਪਹਿਲੇ 2 ਕਾਰਜਕਾਲ ’ਚ ਇਤਿਹਾਸਕ ਕਦਮ ਉਠਾਏ ਗਏ ਸਨ।

ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਓਵੇਸੀ ਨੇ ਨਿਰਾਦਰ ਕੀਤਾ ਹੈ। ਵਿਦੇਸ਼ੀ ਰਾਸ਼ਟਰ ਦਾ ਨਾਅਰਾ ਲਾਉਣਾ ਗੈਰਸੰਵਿਧਾਨਕ ਤੇ ਗੈਰ-ਸੰਸਦੀ ਹੈ। ਉਨ੍ਹਾਂ ਕਿਹਾ ਕਿ ਓਵੈਸੀ ਦੀ ਘਟੀਆ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਓਵੈਸੀ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਆਗੂ ਨੇ ਕਿਹਾ ਕਿ ਓਵੈਸੀ ਦੀ ਘਟੀਆ ਕਾਰਵਾਈ ਨੂੰ ਲੈ ਕੇ ਭਾਜਪਾ ਵਿਰੋਧ ਕਰੇਗੀ।


Rakesh

Content Editor

Related News