ਪੰਜਾਬ ਦੀ ਸ਼ਰਾਬ ਗੁਜਰਾਤ ਤੇ ਰਾਜਸਥਾਨ ''ਚ ਹੁੰਦੀ ਸੀ ਸਪਲਾਈ, ਪੁਲਸ ਨੇ ਘੇਰ ਲਿਆ ਟਰੱਕ

Saturday, Oct 29, 2022 - 04:59 AM (IST)

ਪੰਜਾਬ ਦੀ ਸ਼ਰਾਬ ਗੁਜਰਾਤ ਤੇ ਰਾਜਸਥਾਨ ''ਚ ਹੁੰਦੀ ਸੀ ਸਪਲਾਈ, ਪੁਲਸ ਨੇ ਘੇਰ ਲਿਆ ਟਰੱਕ

ਪਟਿਆਲਾ (ਕਮਲਜੀਤ, ਇੰਦਰਜੀਤ) : ਪੰਜਾਬ ਦੀ ਦਾਰੂ ਟਰੱਕ 'ਚ ਭਰ ਕੇ ਰਾਜਸਥਾਨ ਤੇ ਗੁਜਰਾਤ ਲਿਜਾਈ ਜਾ ਰਹੀ ਸੀ, ਜਿਸ 'ਤੇ ਰੇਡ ਕਰਦਿਆਂ ਪੁਲਸ ਨੇ ਇਕ ਰਾਜਸਥਾਨੀ ਟਰੱਕ 'ਚੋਂ 568 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਸ ਦਾ ਨਾਂ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਗੱਲਬਾਤ ਕਰਦਿਆਂ ਥਾਣਾ ਹਲਕਾ ਸਨੌਰ ਦੇ ਮੁਖੀ ਅਮਰੀਕ ਸਿੰਘ ਔਲਖ ਨੇ ਦੱਸਿਆ ਕਿ ਰਾਜਪੁਰਾ ਅਤੇ ਪਟਿਆਲਾ ਦੀ ਸਪੈਸ਼ਲ ਸੈੱਲ ਪੁਲਸ ਵੱਲੋਂ ਇਹ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਟਰੱਕ ਰੋਕਿਆ ਗਿਆ, ਜਿਸ ਵਿੱਚੋਂ ਕੁਲ 568 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। 

ਇਹ ਵੀ ਪੜ੍ਹੋ : ਬਾਰਾਮੂਲਾ 'ਚ ਅੱਤਵਾਦੀ ਮੁਕਾਬਲੇ 'ਚ ਹਿਮਾਚਲ ਦਾ ਜਵਾਨ ਸ਼ਹੀਦ, 3 ਭੈਣਾਂ ਦਾ ਸੀ ਇਕਲੌਤਾ ਭਰਾ

ਪੰਜਾਬ 'ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਸ਼ਰਾਬ ਦੇ ਰੇਟ ਘੱਟ ਹਨ, ਜਿਸ ਕਾਰਨ ਬਾਹਰਲੇ ਸੂਬਿਆਂ ਵਾਲੇ ਪੰਜਾਬ ਤੋਂ ਸ਼ਰਾਬ ਮੰਗਵਾਉਂਦੇ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਹਰਿਆਣਾ, ਰਾਜਸਥਾਨ ਵਰਗੇ ਸੂਬਿਆਂ ਨੂੰ ਪੰਜਾਬ ਤੋਂ 2 ਨੰਬਰ ਵਿੱਚ ਸ਼ਰਾਬ ਸਪਲਾਈ ਹੁੰਦੀ ਹੈ ਤੇ ਇਸ ਵਿੱਚ ਮੁੱਖ ਰੋਲ ਸਰਹੱਦੀ ਸ਼ਰਾਬ ਦੇ ਠੇਕੇਦਾਰਾਂ ਦਾ ਹੁੰਦਾ ਹੈ। ਮੁਲਜ਼ਮਾਂ 'ਚ ਹਲਕਾ ਸਨੌਰ ਦੇ 3 ਠੇਕੇਦਾਰ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਮੋਨੂੰ ਸਿੰਗਲਾ, ਲਵਲੀ ਸਿੰਗਲਾ, ਕੋਮਲ ਸਿੰਗਲਾ ਤੇ ਇਕ ਨਰਿੰਦਰ ਨਾਂ ਦਾ ਵਿਅਕਤੀ ਹੈ, ਜਿਹੜਾ ਕਿ ਟਰੱਕ ਪਾਸਿੰਗ ਕਰਵਾਇਆ ਕਰਦਾ ਸੀ। 5 ਵਿਅਕਤੀਆਂ 'ਤੇ ਮਾਮਲਾ ਦਰਜ ਹੋਇਆ ਹੈ, ਜਿਨ੍ਹਾਂ 'ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ਹਰਿਆਣਾ ਸਰਕਾਰ ’ਤੇ ਹਮਲਾ, ਕਿਹਾ- ਗੁਰਦੁਆਰਾ ਕਮੇਟੀ ’ਤੇ ਅਸਿੱਧੇ ਢੰਗ ਨਾਲ ਕੀਤਾ ਕਬਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News