ਬਾਰਡਰ ਏਰੀਏ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ’ਤੇ ਹੁੰਦੀ ਹੈ ਜ਼ਿਆਦਾ ਕਮਾਈ
Saturday, Apr 03, 2021 - 12:26 AM (IST)
ਚੰਡੀਗੜ੍ਹ (ਰਾਜਿੰਦਰ)- ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਤੋਂ ਹੋਣ ਵਾਲੀ ਕਮਾਈ 'ਚ ਕਰੀਬ 24.36 ਫੀਸਦੀ ਦਾ ਵਾਧਾ ਕੀਤਾ ਹੈ। ਇਸ ਆਮਦਨੀ ਵਿਚ ਵੱਡਾ ਹਿੱਸਾ ਬਾਰਡਰ ਏਰੀਆ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ਤੋਂ ਹੋਈ ਕਮਾਈ ਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਠੇਕਿਆਂ ਲਈ ਜੋ ਰਿਜ਼ਰਵ ਪ੍ਰਾਈਸ ਤੈਅ ਕੀਤਾ ਸੀ, ਚੰਡੀਗੜ੍ਹ ਪ੍ਰਸ਼ਾਸਨ ਨੂੰ ਉਸ ਤੋਂ ਕਰੀਬ ਦੁਗਣੀ ਰਕਮ ਮਿਲੀ ਹੈ। ਇਸ ਦੇ ਉਲਟ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਜਿਨ੍ਹਾਂ ਠੇਕਿਆਂ ਦਾ ਰਿਜ਼ਰਵ ਪ੍ਰਾਈਸ ਜ਼ਿਆਦਾ ਰੱਖਿਆ ਗਿਆ ਸੀ, ਉੱਥੇ ਆਮਦਨੀ ਵਿਚ ਮਾਮੂਲੀ ਵਾਧਾ ਹੀ ਹੋ ਸਕਿਆ ਹੈ ਇਸ ਲਈ ਬਾਰਡਰ ਏਰੀਏ ਨਾਲ ਲੱਗਦੇ ਠੇਕਿਆਂ ਨੂੰ ਲੈ ਕੇ ਇਕ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਸ਼ਰਾਬ ਦੇ ਠੇਕੇਦਾਰ ਪੰਜਾਬ ਅਤੇ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਸ਼ਰਾਬ ਦੇ ਠੇਕਿਆਂ ’ਤੇ ਇਨੇ ਮਿਹਰਵਾਨ ਕਿਉਂ ਹਨ। ਸ਼ਰਾਬ ਦੇ ਜੁੜੇ ਕਾਰੋਬਾਰੀਆਂ ਦੀ ਮੰਨੀਏ ਤਾਂ ਇਸ ਦਾ ਸਿੱਧਾ-ਜਿਹਾ ਜਵਾਬ ਇੰਨਾ ਹੀ ਹੈ ਕਿ ਜਿੱਥੇ ਕਮਾਈ ਜ਼ਿਆਦਾ ਹੋਵੇਗੀ, ਉੱਥੇ ਠੇਕੇਦਾਰ ਜ਼ਿਆਦਾ ਰਕਮ ਦੇ ਕੇ ਵੀ ਠੇਕੇ ਖਰੀਦਣ ਦਾ ਮੌਕਾ ਨਹੀਂ ਛੱਡਣਗੇ।
ਇਹ ਖ਼ਬਰ ਪੜ੍ਹੋ- SA v PAK : ਪਾਕਿ ਨੇ ਪਹਿਲੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ
ਉੱਧਰ, ਠੇਕਿਆਂ ਦੀ ਲੋਕੇਸ਼ਨ ’ਤੇ ਨਜ਼ਰ ਪਾਈ ਜਾਵੇ ਤਾਂ ਇਕ ਨਵਾਂ ਸਵਾਲ ਇਹ ਖੜ੍ਹਾ ਹੋ ਜਾਂਦਾ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਇਹ ਠੇਕੇ ਹਨ, ਉੱਥੇ ਚੰਡੀਗੜ੍ਹ ਦੇ ਸੈਕਟਰ ਦੀ ਤੁਲਣਾ ਆਬਾਦੀ ਬਹੁਤ ਜ਼ਿਆਦਾ ਨਹੀਂ ਹੈ ਤਾਂ ਕੀ ਗੁਆਂਢੀ ਰਾਜ ਦੀ ਆਬਾਦੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਵਾਲ ਇਹ ਵੀ ਹੈ ਕਿ ਚੰਡੀਗੜ੍ਹ ਵਿਚ ਹਮੇਸ਼ਾ ਤੋਂ ਹੀ ਗੁਆਂਢੀ ਰਾਜਾਂ ਦੇ ਮੁਕਾਬਲੇ ਸ਼ਰਾਬ ਸਸਤੀ ਰਹੀ ਹੈ ਤਾਂ ਕੀ ਸਸਤੀ ਸ਼ਰਾਬ ਦੇ ਚੱਕਰ ਵਿਚ ਬਾਰਡਰ ਏਰੀਏ ਨਾਲ ਲੱਗਦੀ ਪੰਜਾਬ ਅਤੇ ਹਰਿਆਣਾ ਦੀ ਆਬਾਦੀ ਵੀ ਚੰਡੀਗੜ੍ਹ ਵਾਲੇ ਸ਼ਰਾਬ ਦੇ ਠੇਕਿਆਂ ’ਤੇ ਨਿਰਭਰ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਸਭ ਕੁਝ ਵਿਖਾਈ ਦੇਣ ਤੋਂ ਬਾਅਦ ਵੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਨੇ ਅੱਖਾਂ ਕਿਉਂ ਮੂੰਦੀਆਂ ਹੋਈਆਂ ਹਨ।
ਸ਼ਰਾਬ ਸਸਤੀ ਹੋਣ ਕਾਰਨ ਬਾਰਡਰ ਨਾਲ ਲੱਗਦੇ ਲੋਕ ਆਉਂਦੇ ਹਨ ਇਨ੍ਹਾਂ ਠੇਕਿਆਂ ’ਤੇ:
ਬੇਸ਼ੱਕ ਚੰਡੀਗੜ੍ਹ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅਧਿਕਾਰੀ ਅਜਿਹੇ ਸਵਾਲਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ ਪਰ ਸ਼ਰਾਬ ਕਾਰੋਬਾਰ ’ਤੇ ਨਜ਼ਰ ਰੱਖਣ ਵਾਲੇ ਮਾਹਿਰ ਸ਼ੱਕ ਜਤਾਉਣ ਤੋਂ ਗੁਰੇਜ ਨਹੀਂ ਕਰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਸਾਰੀ ਖੇਡ ਹੀ ਚੰਡੀਗੜ੍ਹ ਵਿਚ ਮਿਲਣ ਵਾਲੀ ਸਸਤੀ ਸ਼ਰਾਬ ਦੀ ਹੈ। ਬਾਰਡਰ ਇਲਾਕੇ ਨਾਲ ਲੱਗਦੇ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੀ ਆਬਾਦੀ ਵੀ ਸ਼ਰਾਬ ਦੇ ਠੇਕਿਆਂ ’ਤੇ ਆਕੇ ਸਸਤੀ ਸ਼ਰਾਬ ਖਰੀਦਣ ਦਾ ਮੌਕਾ ਨਹੀਂ ਛੱਡਦੀ ਹੈ। ਇਹੀ ਕਾਰਣ ਹੈ ਕਿ ਜ਼ਿਆਦਾ ਕਮਾਈ ਹੋਣ ਦੀ ਸੰਭਾਵਨਾ ਕਾਰਨ ਸ਼ਰਾਬ ਦੇ ਠੇਕੇਦਾਰ ਬਾਰਡਰ ਇਲਾਕੇ ਵਾਲੇ ਠੇਕਿਆਂ ਦੀ ਜ਼ਿਆਦਾ ਬੋਲੀ ਲਗਾਉਂਦੇ ਹਨ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਵਿਕਰੀ ਦੀ ਰਜਿਸਟਰ ਦੀ ਹੋਵੇ ਰੁਟੀਨ ਚੈਕਿੰਗ:
ਅਰਾਈਵ ਸੇਫ ਸੁਸਾਇਟੀ ਦੇ ਪ੍ਰਮੁੱਖ ਹਰਮਨ ਸਿੱਧੂ ਨੇ ਕਿਹਾ ਕਿ ਮਾਲੀਏ ਤੋਂ ਜਿਆਦਾ ਇਹ ਜ਼ਰੂਰੀ ਹੈ ਕਿ ਨਿਰਪੱਖ ਕੰਮ ਹੋਵੇ ਅਤੇ ਯੂ. ਟੀ. ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲਿਕਰ ਦੀ ਸੇਲ ਠੀਕ ਰੂਪ ਨਾਲ ਹੋਵੇ, ਇਹ ਪ੍ਰਸ਼ਾਸਨ ਨੂੰ ਯਕੀਨੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਇਕ ਸੇਲ ਲਈ ਬਿੱਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਟਾਕ ਅਤੇ ਸੇਲ ਰਜਿਸਟਰ ਨੂੰ ਵੀ ਸਮੇਂ-ਸਮੇਂ ’ਤੇ ਚੈਕ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਪਤਾ ਚੱਲ ਸਕੇ ਕਿ ਕਿਸ ਏਰੀਏ ਵਿਚ ਲਿਕਰ ਦੀ ਜ਼ਿਆਦਾ ਸੇਲ ਹੋ ਰਹੀ ਹੈ।
ਵਿਭਾਗ ਨੂੰ ਰੱਖਣੀ ਚਾਹੀਦੀ ਹੈ ਨਜ਼ਰ :-
ਚੰਡੀਗੜ੍ਹ ਰੈਜੀਡੈਂਟ ਐਸੋਸੀਏਸ਼ਨ ਆਫ ਵੈਲਫੇਅਰ ਫੈਡਰੇਸ਼ਨ ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ’ਤੇ ਚੈਕ ਰੱਖਣਾ ਚਾਹੀਦਾ ਹੈ ਕਿ ਬਾਰਡਰ ਏਰੀਏ ਵਿਚ ਸ਼ਹਿਰ ਦੇ ਠੇਕਿਆਂ ਤੋਂ ਸ਼ਰਾਬ ਨਜਾਇਜ਼ ਰੂਪ ਤੋਂ ਗੁਆਂਢੀ ਰਾਜਾਂ ਨੂੰ ਨਾ ਜਾਵੇ ਅਤੇ ਇਸ ਨੂੰ ਲੈ ਕੇ ਪੁਖਤਾ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੀ ਬਾਰਡਰ ਏਰੀਏ ਦੇ ਠੇਕਿਆਂ ਲਈ ਹੀ ਜ਼ਿਆਦਾ ਬੋਲੀ ਲੱਗੀ ਹੈ ਅਤੇ ਅਜਿਹੇ ਵਿਚ ਪ੍ਰਸ਼ਾਸਨ ਦੀ ਜਿੰਮੇਵਾਰੀ ਵੀ ਵੱਧ ਜਾਂਦੀ ਹੈ।
ਅੰਦਰੂਨੀ ਸੈਕਟਰਾਂ ਵਿਚ ਸ਼ੋਅਰੂਮਾਂ ਦੇ ਰੇਟ ਵੀ ਜ਼ਿਆਦਾ:-
ਜੇਕਰ ਬਾਰਡਰ ਏਰੀਏ ਦੇ ਮੁਕਾਬਲੇ ਅੰਦਰੂਨੀ ਸੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੈਂਡਰੋਂ ਨੂੰ ਠੇਕਿਆਂ ਦੀ ਥਾਂ ਲਈ ਰੈਂਟ ਵੀ ਜ਼ਿਆਦਾ ਦੇਣਾ ਪੈਂਦਾ ਹੈ। ਇਸ ਸੰਬੰਧ ਵਿਚ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਚੇਅਰਮੈਨ ਕਮਲਜੀਤ ਸਿੰਘ ਪੰਛੀ ਨੇ ਦੱਸਿਆ ਕਿ ਅੰਦਰੂਨੀ ਸੈਕਟਰਾਂ ਵਿਚ ਸ਼ੋਅਰੂਮ ਦਾ ਕਿਰਾਇਆ ਲੋਕੇਸ਼ਨ ਦੇ ਹਿਸਾਬ ਨਾਲ ਦੋ ਲੱਖ ਦੇ ਕਰੀਬ ਹੈ, ਜਦੋਂਕਿ ਬਾਰਡਰ ਏਰੀਏ ਦੇ ਸੈਕਟਰਾਂ ਅਤੇ ਪਿੰਡਾਂ ਵਿਚ ਇਹ ਕਿਰਾਇਆ 50 ਫੀਸਦੀ ਘੱਟ ਹੈ।
ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ
ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸੁਸਤ ਹੁੰਗਾਰਾ:-
ਬਾਰਡਰ ਏਰੀਏ ਤੋਂ ਉਲਟ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਹੁੰਗਾਰਾ ਬਹੁਤ ਉਤਸ਼ਾਹ ਵਾਲਾ ਨਹੀਂ ਰਿਹਾ ਹੈ। ਇਸ ਵਾਰ ਆਕਸ਼ਨ ਵਿਚ ਸੈਕਟਰ-30 ਦੇ ਠੇਕੇ ਦਾ ਰਿਜ਼ਰਵ ਪ੍ਰਾਈਸ ਮੌਲੀ ਪਿੰਡ ਦੇ ਠੇਕੇ ਤੋਂ ਵੀ ਜ਼ਿਆਦਾ 6 40 ਕਰੋੜ ਤੈਅ ਕੀਤਾ ਸੀ, ਜਦੋਂਕਿ ਇਹ ਸਿਰਫ 7.85 ਕਰੋੜ ਵਿਚ ਹੀ ਨਿਲਾਮ ਹੋ ਸਕਿਆ। ਇਸੇ ਤਰ੍ਹਾਂ ਸੈਕਟਰ-47 ਮਾਰਕੀਟ ਦਾ ਠੇਕਾ ਰਿਜ਼ਰਵ ਪ੍ਰਾਈਸ 5.90 ਕਰੋੜ ਦੇ ਮੁਕਾਬਲੇ 7.95 ਕਰੋੜ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ ਬਸਤੀ ਭਗਵਾਨਪੁਰਾ ਪਿੰਡ ਕਿਸ਼ਨਗੜ੍ਹ ਦਾ ਠੇਕਾ ਸਿਰਫ 1.95 ਕਰੋੜ ਵਿਚ ਹੀ ਨਿਲਾਮ ਹੋਇਆ।
ਰਿਜ਼ਰਵ ਪ੍ਰਾਈਸ 4.85 ਕਰੋੜ, ਬੋਲੀ ਲੱਗੀ 10.25 ਕਰੋੜ ਰੁਪਏ:-
ਇਸ ਵਾਰ ਠੇਕਿਆਂ ਦੀ ਨਿਲਾਮੀ ਵਿਚ ਧਨਾਸ ਦਾ ਠੇਕਾ ਸਭਤੋਂ ਜ਼ਿਆਦਾ 11.55 ਕਰੋੜ ਵਿਚ ਨਿਲਾਮ ਹੋਇਆ ਹੈ, ਜੋਕਿ ਹੁਣ ਤੱਕ ਦੀ ਚੰਡੀਗੜ੍ਹ ਦੇ ਠੇਕਿਆਂ ਦੀ ਨਿਲਾਮੀ ਵਿਚ ਸਭਤੋਂ ਜ਼ਿਆਦਾ ਬੋਲੀ ਹੈ। ਇਸ ਠੇਕੇ ਦਾ ਰਿਜ਼ਰਵ ਪ੍ਰਾਈਸ 7.95 ਕਰੋੜ ਰੁਪਏ ਸੀ। ਸਾਲ 2019 ਵਿਚ ਠੇਕਿਆਂ ਦੀ ਨਿਲਾਮੀ ਵਿਚ ਵੀ ਧਨਾਸ ਦਾ ਠੇਕਾ ਹੀ ਸਭ ਤੋਂ ਜ਼ਿਆਦਾ 10.78 ਕਰੋੜ ਵਿਚ ਨਿਲਾਮ ਹੋਇਆ ਸੀ, ਜਦੋਂਕਿ ਪਿਛਲੇ ਸਾਲ ਸੈਕਟਰ-9 ਦਾ ਠੇਕਾ ਵੱਧ ਤੋਂ ਵੱਧ 7.56 ਕਰੋੜ ਰੁਪਏ ਵਿਚ ਨਿਲਾਮ ਹੋਇਆ ਸੀ। ਬਾਰਡਰ ਏਰੀਏ ਦੇ ਠੇਕੇ ਪ੍ਰਤੀ ਜ਼ਿਆਦਾ ਰੁਚੀ ਦਾ ਅੰਦਾਜਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਇਸ ਵਾਰ ਮੌਲੀ ਪਿੰਡ ਦਾ ਠੇਕਾ ਰਿਜ਼ਰਵ ਪ੍ਰਾਈਸ 4.85 ਕਰੋੜ ਦੇ ਮੁਕਾਬਲੇ 10.25 ਕਰੋੜ ਰੁਪਏ ਵਿਚ ਨਿਲਾਮ ਹੋਇਆ ਸੀ, ਜੋ ਰਿਜ਼ਰਵ ਪ੍ਰਾਈਸ ਦੇ ਮੁਕਾਬਲੇ ਤੋਂ ਵੇਖਿਆ ਜਾਵੇ ਤਾਂ ਧਨਾਸ ਦੇ ਠੇਕੇ ਤੋਂ ਵੀ ਜ਼ਿਆਦਾ ਬੋਲੀ ਲੱਗੀ ਹੈ। ਸੈਕਟਰ-61 ਦਾ ਠੇਕਾ ਰਿਜ਼ਰਵ ਪ੍ਰਾਈਸ 5.10 ਕਰੋੜ ਦੇ ਮੁਕਾਬਲੇ 10.05 ਕਰੋੜ ਵਿਚ ਨਿਲਾਮ ਹੋਇਆ ਸੀ। ਮੌਲੀ ਪਿੰਡ ਨਾਲ ਪੰਚਕੂਲਾ ਅਤੇ ਸੈਕਟਰ-61 ਦੇ ਨਾਲ ਮੋਹਾਲੀ ਦੀਆਂ ਸੀਮਾਵਾਂ ਲੱਗਦੀਆਂ ਹਨ। ਕੋਰੋਨਾ ਦੇ ਬਾਵਜੂਦ ਠੇਕਿਆਂ ਲਈ ਆਕਸ਼ਨ ਵਿਚ ਇਸ ਤਰ੍ਹਾਂ ਦਾ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਕੋਰੋਨਾ ਦਾ ਪ੍ਰਭਾਵ ਲਗਭਗ ਹਰ ਤਰ੍ਹਾਂ ਦੇ ਪੇਸ਼ੇ ਅਤੇ ਕਾਰੋਬਾਰ ’ਤੇ ਦੇਖਣ ਨੂੰ ਮਿਲਿਆ ਹੈ ਪਰ ਜੇਕਰ ਲਿਕਰ ਆਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਹੀ ਇਸ ਦਾ ਮਾਲੀਆ ਵਧਦਾ ਗਿਆ ਹੈ।
ਪ੍ਰਸ਼ਾਸਨ ਨੂੰ 446.58 ਕਰੋੜ ਰੁਪਏ ਦਾ ਮਾਲੀਆ ਮਿਲਿਆ:-
ਇਸ ਵਾਰ ਆਕਸ਼ਨ ਵਿਚ ਕੁਲ ਰਿਜ਼ਰਵ ਪ੍ਰਾਈਸ 359.10 ਕਰੋੜ ਵਿਚੋਂ ਪ੍ਰਸ਼ਾਸਨ ਨੂੰ 446.58 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋਕਿ 24.36 ਫ਼ੀਸਦੀ ਦੇ ਕਰੀਬ ਵਾਧਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਚਲਦੇ 9 ਮਹੀਨੇ ਦੀ ਬਣਾਈ ਗਈ ਐਕਸਾਈਜ਼ ਪਾਲਿਸੀ ਲਈ ਵਿਭਾਗ ਨੂੰ 265.32 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਉਥੇ ਹੀ ਸਾਲ 2019 ਵਿਚ ਵਿਭਾਗ ਨੂੰ ਕੁਲ ਰਿਜ਼ਰਵ ਪ੍ਰਾਈਸ 256 ਕਰੋੜ ਦੇ ਮੁਕਾਬਲੇ 343 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਬਾਰਡਰ ਏਰੀਏ ਦੇ ਸਾਰੇ ਠੇਕਿਆਂ ’ਤੇ ਵਿਭਾਗ ਵਲੋਂ ਚੈਕ ਰੱਖਿਆ ਜਾਂਦਾ ਹੈ, ਤਾਂਕਿ ਕਿਸੇ ਵੀ ਤਰ੍ਹਾਂ ਨਾਲ ਸ਼ਰਾਬ ਦੀ ਨਜਾਇਜ਼ ਵਿਕਰੀ ਨਾ ਹੋਵੇ। ਇਸ ਤੋਂ ਇਲਾਵਾ ਠੇਕਿਆਂ ’ਤੇ ਰੈਗੂਲਰ ਰੂਪ ਤੋਂ ਵਿਭਾਗ ਵਲੋਂ ਰਿਕਾਰਡ ਵੀ ਚੈਕ ਕੀਤਾ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।