ਅੰਗੂਠਿਆਂ ਦੇ ਬਲ ''ਤੇ ਇਕ ਮਿੰਟ ''ਚ ਲਗਾਏ 59 ਡੰਡ, ਲਿਮਕਾ ਬੁੱਕ ''ਚ ਦਰਜ ਹੋਇਆ ਨਾਂ (ਵੀਡੀਓ)

03/18/2018 3:48:27 PM

ਕਪੂਰਥਲਾ/ਸੁਲਤਾਨਪੁਰ ਲੋਧੀ— ਪੰਜਾਬੀ ਗੱਭਰੂ ਸ਼ੁਰੂ ਤੋਂ ਹੀ ਖੇਡਾਂ ਦੇ ਸ਼ੌਕੀਨ ਰਹੇ ਹਨ। ਕਸਰਤ ਅਤੇ ਪਹਿਲਵਾਨੀ ਕਰਨਾ ਉਨ੍ਹਾਂ ਦੇ ਖੂਨ 'ਚ ਹੈ। ਪੰਜਾਬੀ ਨੌਜਵਾਨ ਡੰਡ ਲਗਾਉਣ ਦਾ ਸ਼ੌਕ ਰੱਖਦੇ ਹਨ, ਜੇਕਰ ਉਨ੍ਹਾਂ ਦਾ ਸ਼ੌਕ ਹੀ ਜ਼ਿੰਦਗੀ 'ਚ ਇਕ ਵੱਖਰੀ ਪਛਾਣ ਬਣਾ ਦੇਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਰਹਿਣ ਵਾਲੀ ਹਰਪ੍ਰੀਤ ਸਿੰਘ ਨੇ। ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਅੰਗੂਠਿਆਂ ਦੇ ਬਲ 'ਤੇ ਡੰਡ ਲਗਾਉਣ ਦਾ ਸ਼ੌਕ ਰੱਖਦੇ ਹਨ। ਇਸੇ ਸ਼ੌਕ ਸਦਕਾ ਹੀ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋਇਆ ਹੈ। ਹਰਪ੍ਰੀਤ ਨੇ ਇਕ ਮਿੰਟ 'ਚ ਅੰਗੂਠਿਆਂ ਦੇ ਬਲ 'ਤੇ 59 ਡੰਡ ਲਗਾ ਕੇ ਰਿਕਾਰਡ ਬਣਾਇਆ ਅਤੇ ਆਪਣਾ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਇਆ। 
ਹਰਪ੍ਰੀਤ ਦਾ ਕਹਿਣਾ ਹੈ ਕਿ ਸਰਕਾਰ ਨੂੰ ਖਿਡਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਖਿਡਾਰੀਆਂ ਦਾ ਮਨੋਬਲ ਵੱਧ ਸਕੇ। ਇਸ ਤੋਂ ਪਹਿਲਾਂ ਹਰਪ੍ਰੀਤ ਦਾ ਨਾਂ ਗੋਲਡਨ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ 'ਚ ਦਰਜ ਹੈ। ਇਨ੍ਹਾਂ ਦੋਵੇਂ ਰਿਕਾਰਡਾਂ 'ਚ ਉਸ ਨੇ ਅੰਗੂਠਿਆਂ ਦੇ ਬਲ 'ਤੇ 69-69 ਡੰਡ ਲਗਾ ਕੇ ਵਰਲਡ ਰਿਕਾਰਡ ਬਣਾਇਆ ਸੀ। 
ਇਸ ਦੇ ਨਾਲ ਹੀ ਵਿੱਕੀ ਨੂੰ 6 ਦੇਸ਼ਾਂ ਵੱਲੋਂ 'ਵਰਲਡ ਕਿੰਗ', ਇੰਡੀਅਨ ਰਿਕਾਰਡ ਹੋਲਡਰ ਵਰਲਡ ਸਟੇਜ ਦੇ ਸਰਟੀਫਿਕੇਟ ਹਾਸਲ ਕਰ ਚੁੱਕੇ ਹਨ। ਨੈਸ਼ਨਲ ਮੁਕਾਬਲੇ 'ਚ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਵੀ ਖੇਡ ਚੁੱਕੇ ਹਨ। ਵਿੱਕੀ ਨੇ ਦੱਸਿਆ ਕਿ ਉਨ੍ਹ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਆਇਾ ਹੈ। ਵਿੱਕੀ ਕਬੱਡੀ ਦੇ ਨਾਲ ਖੋ-ਖੋ ਗੇਮਸ 'ਚ ਕਈ ਗੋਲਡ ਮੈਡਲ ਜਿੱਤ ਚੁੱਕੇ ਹਨ।  


Related News