ਅਸਮਾਨੋਂ ਬਿਜਲੀ ਦੇ ਰੂਪ ’ਚ ਡਿੱਗੇ ਕਹਿਰ ਨੇ ਉਜਾੜਿਆ ਪਰਿਵਾਰ, ਤੜਫ਼-ਤੜਫ਼ ਨਿਕਲੀ ਜਾਨ

Monday, May 10, 2021 - 09:27 PM (IST)

ਕਿਸ਼ਨਪੁਰਾ ਕਲਾਂ (ਹੀਰੋ) : ਕਹਿੰਦੇ ਹਨ ਕਿ ਜਿਸ ਕੋ ਰੱਖੇ ਸਾਈਂਆਂ, ਮਾਰ ਸਕੇ ਨਾ ਕੋਏ ਦੀ ਕਹਾਵਤ ਭਾਵੇਂ ਸੱਚ ਹੋ ਗਈ ਪਰ ਦੁੱਖ ਵਾਲੀ ਇਹ ਵੀ ਗੱਲ ਹੈ ਕਿ ਮੌਤ ਦੇ ਮੂੰਹ ’ਚੋਂ ਬਚਣ ਵਾਲੇ ਵਿਅਕਤੀ ਦਾ ਸਕਾ ਭਰਾ ਉਸ ਦੀਆਂ ਅੱਖਾਂ ਸਾਹਮਣੇ ਅਸਮਾਨੀ ਬਿਜਲੀ ਨਾਲ ਸੜ ਕੇ ਤੜਫ਼ ਤੜਫ਼ ਕੇ ਮੌਤ ਦੇ ਮੂੰਹ ਵਿਚ ਚਲਾ ਗਿਆ ਜਦਕਿ ਤੀਸਰੇ ਵਿਅਕਤੀ ਦੇ ਕੰਨ ਕੋਲੋਂ ਹੁੰਦੀ ਹੋਈ ਅਸਮਾਨੀ ਬਿਜਲੀ ਵਾਪਸ ਚਲੀ ਗਈ। ਇਹ ਘਟਨਾ ਇਥੋਂ ਥੋੜ੍ਹੀ ਦੂਰ ਦੀ ਹੈ ਜਿਥੇ ਪਿੰਡ ਕਾਕੜ ਦੇ ਕਿਸਾਨ ਪ੍ਰਿਤਪਾਲ ਸਿੰਘ ਦੇ ਖੇਤ ਵਿਚ ਤੂੜੀ ਦੀ ਧੜ ਬਣਾਉਣ ਲਈ ਮਜ਼ਦੂਰ ਅਜੈਬ ਸਿੰਘ (57) ਤੇ ਉਸ ਦਾ ਭਰਾ ਜਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਵਾਸੀ ਇੰਦਰਗੜ੍ਹ ਥਾਣਾ ਧਰਮਕੋਟ ਕੰਮ ਕਰ ਰਹੇ ਸਨ ਕਿ ਅਚਾਨਕ ਮੋਸਮ ਬਦਲਿਆ ਤਾਂ ਤੇਜ਼ ਹਵਾ ਮੀਂਹ ਗੜੇ ’ਤੇ ਅਸਮਾਨੀ ਬਿਜਲੀ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਈਆਂ ਤਾਂ ਇਹ ਤਿੰਨੇ ਵਿਅਕਤੀ ਆਪਣੀ ਮੋਟਰ ਵੱਲ ਜਾ ਰਹੇ ਸਨ ਤਾਂ ਇਨ੍ਹਾਂ ਉੱਪਰ ਅਸਮਾਨੀ ਬਿਜਲੀ ਡਿੱਗ ਗਈ ਜਿਸ ਨਾਲ ਮੌਕੇ ’ਤੇ ਮਜ਼ਦੂਰ ਅਜੈਬ ਸਿੰਘ ਦੀ ਮੌਤ ਹੋ ਗਈ ਜਦਕਿ ਕਿਸਾਨ ਪ੍ਰਿਤਪਾਲ ਸਿੰਘ ਦੇ ਸਿਰ ਨੂੰ ਜ਼ਖ਼ਮੀ ਕਰ ਕੇ ਬਿਜਲੀ ਅਸਮਾਨ ਨੂੰ ਉੱਡ ਗਈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਬੋਲਿਆ ਕੈਪਟਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ

ਕਹਿੰਦੇ ਹਨ ਕਿ ‘ਜਿਸ ਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ’ ਇਹ ਗੱਲ ਉਸ ਸਮੇਂ ਸਾਬਤ ਹੋਈ ਜਦੋ ਤਿੰਨਾਂ ਵਿਅਕਤੀਆ ’ਚੋਂ ਇਕ ਵਿਅਕਤੀ ਨੂੰ ਕੁੱਝ ਵੀ ਨਹੀਂ ਹੋਇਆ। ਜ਼ਖਮੀ ਵਿਅਕਤੀ ਨੂੰ ਵਿਰਦੀ ਹਸਪਤਾਲ ਵਿਖੇ ਤੁਰੰਤ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਅਤੇ ਡਾ. ਜਸਵੰਤ ਸਿੰਘ ਵਿਰਦੀ ਨੇ ਦੱਸਿਆ ਕਿ ਮਰੀਜ਼ ਖ਼ਤਰੇ ’ਚੋਂ ਬਾਹਰ ਹੈ। ਜ਼ਖ਼ਮੀ ਦੇ ਭਰਾ ਮਨਜਿੰਦਰਪਾਲ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਅਤੇ ਇੰਦਰਗੜ੍ਹ ਦੇ ਵਾਸੀ ਸਾਡੇ ਨਾਲ ਪਿਛਲੇ ਲੰਮੇ ਸਮੇਂ ਤੋਂ ਖੇਤੀਬਾੜੀ ਨਾਲ ਸਬੰਧਤ ਕੰਮ ਕਰਵਾ ਰਹੇ ਸਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਮੋਬਾਇਲ ਚਾਰਜਰ ਦੀ ਤਾਰ ਨਾਲ ਵਿਆਹੁਤਾ ਦਾ ਕਤਲ

PunjabKesari

ਪੁਲਸ ਅਫਸਰ ਤੀਰਥ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਜ਼ਦੂਰ ਜਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਇੰਦਰਗੜ੍ਹ ਜ਼ਿਲ੍ਹਾ ਮੋਗਾ ਦੇ ਬਿਆਨਾਂ ’ਤੇ ਆਈ.ਸੀ.ਪੀ/ਆਰ ਸੀ ਦੀ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਮ੍ਰਿਤਕ ਵਿਅਕਤੀ ਅਜੈਬ ਸਿੰਘ ਦੀ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਿੰਡ ਇੰਦਰਗੜ੍ਹ ਦੇ ਸਰਪੰਚ ਗੁਰਜਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਦਲਿਤ ਪਰਿਵਾਰ ਨਾਲ ਸਬੰਧਤ ਅਜੈਬ ਸਿੰਘ ਪੁੱਤਰ ਮਲਕੀਤ ਸਿੰਘ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ ਇਨ੍ਹਾਂ ਦੇ ਘਰ ਦਾ ਰੋਟੀ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਗਰਾਮ ਪੰਚਾਇਤ ਇੰਦਰਗੜ੍ਹ ਵੱਲੋਂ ਸਰਕਾਰ ਨੂੰ ਆਰਥਿਕ ਮਦਦ ਕਰਨ ਦੀ ਬੇਨਤੀ ਵੀ ਕੀਤੀ ਹੈ।

ਇਹ ਵੀ ਪੜ੍ਹੋ : ਗੋਲ਼ੀਕਾਂਡ ਮਾਮਲੇ ’ਚ ਗਠਿਤ ਨਵੀਂ ‘ਸਿੱਟ’’ਤੇ ਉਠ ਰਹੇ ਸਵਾਲਾਂ ਦਾ ਪੰਜਾਬ ਸਰਕਾਰ ਵਲੋਂ ਸਪੱਸ਼ਟੀਕਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News