ਥੋੜ੍ਹੀ ਜਿਹੀ ਬਾਰਸ਼ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਤਰਪਾਲਾਂ ਪਾ ਕਰਨਾ ਪਿਆ ਸਸਕਾਰ

Thursday, Jul 22, 2021 - 02:32 AM (IST)

ਭਿੱਖੀਵਿੰਡ/ਖਾਲੜਾ(ਭਾਟੀਆ,ਜ.ਬ)- ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਨੇ ਪੋਲ ਖੋਲ੍ਹ ਦਿੱਤੀ ਹੈ ਕਿਉਂਕਿ ਅੰਤਿਮ ਸੰਸਕਾਰ ਕਰਦੇ ਸਮੇਂ ਹੋਈ ਭਾਰੀ ਬਾਰਸ਼, ਜਿਸ ਕਾਰਨ ਪੀੜਤ ਪਰਿਵਾਰ ਨੂੰ ਇਸ ਉੱਪਰ ਤਰਪਾਲਾਂ ਪਾ ਕੇ ਅੰਤਿਮ ਸੰਸਕਾਰ ਕਰਨਾ ਪਿਆ। ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਆਸਲ ਉਤਾੜ ਵਿਖੇ, ਜਿੱਥੇ ਕਿ ਬੀਤੇ ਦਿਨੀਂ ਚਾਨਣ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਏਨੀ ਤੇਜ਼ ਬਾਰਸ਼ ਹੋ ਗਈ, ਜਦ ਅੰਤਿਮ ਸੰਸਕਾਰ ਨੂੰ ਬੁੱਝਦਾ ਵੇਖ ਕੇ ਪਿੰਡ ਵਾਸੀਆਂ ਨੇ ਉਸ ਦੇ ਉੱਤੇ ਤਰਪਾਲ ਅਤੇ ਹੋਰ ਵੀ ਕੱਪੜੇ ਕੰਬਲ ਵਗੈਰਾ ਪਾ ਕੇ ਸੰਸਕਾਰ ਕਰਨਾ ਚਾਹਿਆ ਪਰ ਤੇਜ਼ ਬਾਰਸ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅੰਤਿਮ ਸੰਸਕਾਰ ਕਰਨ ਲਈ ਪੈਟਰੋਲ, ਡੀਜ਼ਲ, ਖੰਡ, ਲੂਣ ਆਦਿ ਵਰਗੀਆਂ ਚੀਜ਼ਾਂ ਦੀ ਵੀ ਵਰਤੋਂ ਕਰਨੀ ਪਈ।

ਇਹ ਵੀ ਪੜ੍ਹੋ-  ਸੁਨੀਲ ਜਾਖੜ ਦਾ ਇੱਕ ਹੋਰ ਖੁੱਸਿਆ ਅਹੁਦਾ, ਕਿੱਕੀ ਢਿੱਲੋਂ ਦਾ ਭਰਾ ਵੀ ਕੀਤਾ ਲਾਂਭੇ

ਇਸ ਦੁੱਖ ਦੀ ਘੜੀ ਵਿਚ ਜਦ ਪੀੜਤ ਪਰਿਵਾਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਉੱਪਰ ਛੱਤ ਨਾ ਹੋਣ ਕਾਰਨ ਹੋਈ ਬਾਰਸ਼ ਨਾਲ ਚਾਨਣ ਸਿੰਘ ਦਾ ਸੰਸਕਾਰ ਕਰਨਾ ਬਹੁਤ ਔਖਾ ਹੋ ਗਿਆ, ਕਿਉਂਕਿ ਜਦ ਉਹ ਚਾਨਣ ਸਿੰਘ ਦਾ ਸੰਸਕਾਰ ਕਰਨ ਲੱਗੇ ਤਾਂ ਯਕਦਮ ਬਾਰਸ਼ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਵਾਸੀਆਂ ਨੇ ਸੰਸਕਾਰ ਹੁੰਦੇ ਸਮੇਂ ਉੱਪਰ ਤਰਪਾਲਾਂ ਕੰਬਲ ਆਦਿ ਪਾਏ, ਪਰ ਤੇਜ਼ ਬਾਰਸ਼ ਹੋਣ ਕਾਰਨ ਸੰਸਕਾਰ ਵਿਚ ਵਿਘਨ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਤੇਲ, ਪੈਟਰੋਲ ਅਤੇ ਹੋਰ ਵੀ ਕਈ ਵਸਤੂਆਂ ਦਾ ਇਸਤੇਮਾਲ ਕੀਤਾ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸ਼ਮਸ਼ਾਨਘਾਟ ਦੀ ਹਾਲਤ ਨੂੰ ਸੁਧਾਰਿਆ ਜਾਵੇ ਅਤੇ ਇਸ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇ।

ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਨੇ ਰਾਜ ਸਭਾ ਚੇਅਰਮੈਨ ਨੂੰ ਲਿਖੀ ਚਿੱਠੀ, ਕਿਸਾਨੀ ਮੁੱਦੇ ’ਤੇ ਦਖਲ ਦੇਣ ਦੀ ਕੀਤੀ ਮੰਗ

ਕੀ ਕਹਿੰਦੇ ਹਨ ਪਿੰਡ ਦੇ ਸਰਪੰਚ ਤਰਲੋਚਨ ਸਿੰਘ

ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੂਰੇ ਪਿੰਡ ਵਿਚ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ ਅਤੇ ਜੇ ਸ਼ਮਸ਼ਾਨਘਾਟ ਦੇ ਸ਼ੈੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਉੱਪਰ ਸ਼ੈੱਡ ਪਾਇਆ ਸੀ, ਜੋ ਕਿ ਡਿੱਗ ਪਿਆ ਸੀ ਅਤੇ ਹੁਣ ਨਵੇਂ ਤਰੀਕੇ ਨਾਲ ਸ਼ੈੱਡ ਪਾਇਆ ਜਾਵੇਗਾ।

ਇਹ ਵੀ ਪੜ੍ਹੋ- 7 ਦਿਨ ਛੱਡ ਕਿਸਾਨ ਮੋਰਚਾ ਪੱਕੇ ਤੌਰ ’ਤੇ ਕੱਢ ਦੇਵੇ ਬਾਹਰ, ਆਪਣੇ ਸਟੈਂਡ ’ਤੇ ਅੱਜ ਵੀ ਹਾਂ ਕਾਇਮ : ਚਢੂਨੀ

ਕੀ ਕਹਿੰਦੇ ਹਨ ਸਾਬਕਾ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ

ਇਸ ਸਬੰਧੀ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਸਾਢੇ ਚਾਰ ਸਾਲਾਂ ਵਿਚ ਬੜੀਆਂ ਡੀਂਗਾਂ ਮਾਰ ਕੇ ਦਾਅਵੇ ਕਰਦੀ ਸੀ ਕਿ ਉਨ੍ਹਾਂ ਵਲੋਂ ਪੂਰੇ ਦੇਸ਼ ਅੰਦਰ ਜੰਗੀ ਪੱਧਰ ’ਤੇ ਵਿਕਾਸ ਕੀਤਾ ਹੋਇਆ ਹੈ ਪਰ ਇਸ ਵੀਡੀਓ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵਿਕਾਸ ਤਾਂ ਕਿਤੇ ਨਹੀਂ ਹੋਇਆ, ਸਗੋਂ ਸੂਬੇ ਦਾ ਵਿਨਾਸ਼ ਜਰੂਰ ਹੋਇਆ ਹੈ।


Bharat Thapa

Content Editor

Related News