ਤੇਂਦੂਏ ਨੂੰ ਜਾਲ ਪਾਉਣ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਮੰਗੀ ਸਰਕਾਰੀ ਨੌਕਰੀ

Saturday, Feb 02, 2019 - 05:44 PM (IST)

ਤੇਂਦੂਏ ਨੂੰ ਜਾਲ ਪਾਉਣ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਮੰਗੀ ਸਰਕਾਰੀ ਨੌਕਰੀ

ਜਲੰਧਰ (ਸ਼ੌਰੀ)—ਬੀਤੇ ਦਿਨੀਂ ਲੰਮਾ ਪਿੰਡ 'ਚ ਤੇਂਦੂਏ ਨੂੰ ਜਾਲ ਪਾ ਕੇ ਕਾਬੂ ਕਰਨ ਦੇ ਚੱਕਰ 'ਚ ਤੇਂਦੂਏ ਦੇ ਨਹੁੰ ਅਤੇ ਪੌੜੀ ਤੋਂ ਡਿੱਗ ਕੇ ਜ਼ਖਮੀ ਹੋਣ ਵਾਲੇ ਨੌਜਵਾਨ ਰਮੇਸ਼ ਉਰਫ ਸੌਢੀ ਪੁੱਤਰ ਬੂਟਾ ਰਾਮ ਨਿਵਾਸੀ ਲੰਮਾ ਪਿੰਡ ਨੂੰ ਸਿਵਿਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਰਮੇਸ਼ ਪ੍ਰਸ਼ਾਸਨ ਤੋਂ ਨਾਰਾਜ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਤੇਂਦੂਏ ਨੂੰ ਕਾਬੂ ਕਰਨ ਲਈ ਪਹਿਲਾਂ ਇਕ ਹੀ ਵਿਅਕਤੀ ਵਣ-ਵਿਭਾਗ ਵਲੋਂ ਆਇਆ ਸੀ ਅਤੇ ਉਸ ਨੇ ਤੇਂਦੂਏ ਨੂੰ ਜਾਲ 'ਚ ਫਸਾਉਣ ਲਈ ਉਸ ਦੀ ਮਦਦ ਮੰਗੀ ਅਤੇ ਕਿਹਾ ਸੀ ਕਿ ਉਹ ਉਸ ਨੂੰ ਸਰਕਾਰੀ ਨੌਕਰੀ ਦਿਵਾ ਦੇਵੇਗਾ, ਉਹ ਤੇਂਦੂਏ ਨੂੰ ਜਾਲ 'ਚ ਫਸਾਏ। ਤੇਂਦੂਆ ਜਾਲ 'ਚ ਤਾਂ ਫਸਿਆ ਨਹੀਂ, ਉਸ ਨੇ ਉਲਟਾ ਉਸ 'ਤੇ ਹਮਲਾ ਕਰ ਦਿੱਤਾ।

ਉਸ ਨੇ ਦੋਵਾਂ ਹੱਥਾਂ ਨਾਲ ਤੇਂਦੂਏ ਨੂੰ ਧੱਕਾ ਮਾਰਿਆ, ਜਿਸ ਨਾਲ ਉਸ ਦੀ ਛਾਤੀ, ਬਾਂਹ ਅਤੇ ਪੈਰ 'ਚ ਨਹੁੰ ਨਾਲ ਵਾਰ ਕੀਤੇ ਗਏ। ਇਸ ਦੌਰਾਨ ਪੌੜੀ ਤੋਂ ਡਿੱਗਣ 'ਤੇ ਉਸ ਦੇ ਪੈਰਾਂ 'ਤੇ ਵੀ ਸੱਟਾਂ ਲੱਗੀਆਂ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਸ ਦਾ ਹਾਲਚਾਲ ਨਹੀਂ ਪੁੱਛਿਆ ਅਤੇ ਨਾ ਹੀ ਉਸ ਦਾ ਇਲਾਜ ਕਰਵਾਉਣ ਲਈ ਕੋਈ ਅੱਗੇ ਆਇਆ। ਉਹ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਉਣ ਦੇ ਬਾਅਦ ਸਿਵਿਲ ਹਸਪਤਾਲ 'ਚ ਇਲਾਜ ਲਈ ਆਇਆ ਅਤੇ ਉੱਥੇ ਵੀ ਉਸ ਨੂੰ ਧੱਕੇ ਖਾਣੇ ਪਏ। ਸੋਢੀ ਦੀ ਮੰਗ ਹੈ ਕਿ ਤੇਂਦੂਏ ਨੂੰ ਫੜ੍ਹਨ ਦੀ ਕੋਸ਼ਿਸ਼ ਦੇ ਚੱਲਦੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


author

Shyna

Content Editor

Related News