ਵਿਧਾਇਕਾਂ ਨੇ ਕਿਹਾ ਕੈਪਟਨ ਸਰਕਾਰ ਬਣੀ ਨੂੰ ਸਮਾਂ ਹੀ ਕਿੰਨਾ ਕੁ ਹੋਇਆ, ਫਿਲਮ ਤਾਂ ਅਜੇ ਬਾਕੀ ਹੈ

Friday, Jun 23, 2017 - 11:57 AM (IST)

ਜਲੰਧਰ (ਇਨਪੁਟ/ਚੋਪੜਾ)— ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰਾਂ ਨੇ ਆਪਣੇ-ਆਪਣੇ ਸੰਬੰਧਤ ਵਿਧਾਨ ਸਭਾ ਹਲਕਿਆਂ ਦੀ ਜਨਤਾ ਨਾਲ ਅਨੇਕਾਂ ਵਾਅਦੇ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਾਰਜਕਾਲ ਸੰਭਾਲੇ ਅੱਜ 100 ਦਿਨ ਪੂਰੇ ਹੋ ਗਏ ਹਨ। ਉਨ੍ਹਾਂ ਹੀ ਵਾਅਦਿਆਂ ਵਿਚੋਂ 5 ਵਾਅਦਿਆਂ ਨੂੰ ਲੈ ਕੇ  ਜਲੰਧਰ ਨਾਰਥ, ਸੈਂਟਰਲ,  ਵੈਸਟ ਅਤੇ ਕਰਤਾਰਪੁਰ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਵਿਧਾਇਕਾਂ ਤੋਂ ਉਨ੍ਹਾਂ ਦੇ ਵਿਚਾਰ ਜਾਣੇ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਕੀ-ਕੀ ਕਦਮ ਚੁੱਕੇ ਹਨ ਅਤੇ ਇਹ ਵਾਅਦੇ ਕਦੋਂ ਤੱਕ ਪੂਰੇ ਹੋਣਗੇ।
ਏਸਾਰੇ ਵਾਅਦੇ ਯਾਦ ਹਨ, ਪੂਰਾ ਕਰਨ 'ਚ ਲੱਗੇਗਾ ਸਮਾਂ : ਹੈਨਰੀ

PunjabKesari
ਚੋਣਾਂ ਤੋਂ ਪਹਿਲਾਂ ਕੀਤੇ ਗਏ 5 ਵਾਅਦੇ
- ਕ੍ਰਾਈਮ ਕੰਟਰੋਲ, ਡਰੱਗਜ਼ ਦੀ ਸਪਲਾਈ 'ਤੇ ਲੱਗੇਗੀ ਰੋਕ। 
- ਸਿੰਗਲ ਵਿੰਡੋ ਸਿਸਟਮ ਨਾਲ ਇੰਡਸਟਰੀ ਨੂੰ ਰਿਵਾਈਵ ਕੀਤਾ ਜਾਵੇਗਾ।
- ਹਲਕੇ ਨੂੰ ਇਕ ਮਲਟੀਸਪੈਸ਼ਲਿਟੀ ਹਸਪਤਾਲ ਦੀ ਲੋੜ ਹੈ, ਜਿਸਨੂੰ ਪੂਰਾ ਕੀਤਾ ਜਾਵੇ।
-  ਨੌਜਵਾਨਾਂ ਨੂੰ ਸਪੋਰਟਸ ਸਹੂਲਤਾਂ ਦਿੱਤੀਆਂ ਜਾਣਗੀਆਂ।
- ਵਾਤਾਵਰਣ ਵੱਡਾ ਮੁੱਦਾ ਹੈ, ਹੱਲ ਦੇ ਉਪਾਅ ਹੋਣਗੇ।
ਵਿਧਾਇਕ ਦਾ ਦਾਅਵਾ
ਨਸ਼ਾ ਸੌਦਾਗਰਾਂ ਖਿਲਾਫ ਕਾਰਵਾਈ ਹੋ ਰਹੀ ਹੈ। ਅਪਰਾਧਿਕ ਘਟਨਾਵਾਂ ਟ੍ਰੇਸ ਕਰਕੇ ਦੋਸ਼ੀਆਂ ਨੂੰ ਜੇਲ ਭੇਜਾਂਗੇ।
ਆਨਲਾਈਨ ਨਕਸ਼ਾ ਪਾਸ ਦੀ ਸੁਵਿਧਾ ਜਲਦ : ਬੇਰੀ

PunjabKesari
ਚੋਣਾਂ ਤੋਂ ਪਹਿਲਾਂ ਕੀਤੇ ਗਏ 5 ਵਾਅਦੇ
- ਸੈਂਟਰਲ ਹਲਕੇ 'ਚੋਂ ਕ੍ਰਾਈਮ ਖਤਮ ਕਰਾਂਗਾ।
- ਲੋੜਵੰਦਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਪੂਰਾ ਲਾਭ ਮਿਲੇਗਾ।
- ਆਟਾ-ਦਾਲ ਸਕੀਮ 'ਚ ਖੁਰਾਕ ਪਦਾਰਥਾਂ ਦੀ ਕੁਆਲਿਟੀ 'ਚ ਸੁਧਾਰ ਲਿਆਉਣਾ।
- ਵਿਕਾਸ ਕਾਰਜਾਂ 'ਚ ਕਮੀਸ਼ਨਖੋਰੀ ਤੇ ਭ੍ਰਿਸ਼ਟਾਚਾਰ ਖਤਮ ਕਰਨਾ। 
- ਨਿਰਮਾਣਾਂ 'ਤੇ ਨਵੀਂ ਨੀਤੀ, ਨਕਸ਼ੇ ਆਨਲਾਈਨ ਬਣਗੇ।
ਵਿਧਾਇਕ ਦਾ ਦਾਅਵਾ
ਨਾਜਾਇਜ਼ ਨਿਰਮਾਣ ਨੂੰ ਰੈਗੂਲਰਾਈਜ਼ ਕਰਨ ਦੇ ਪ੍ਰੋਸੈੱਸ ਨੂੰ ਵੀ ਸ਼ੁਰੂ ਕੀਤਾ ਗਿਆ ਹੈ।
ਕਪੂਰਥਲਾ ਰੋਡ ਲਈ ਐਸਟੀਮੇਟ ਰੱਦ, ਸੀ. ਐੱਮ. ਕੋਲੋਂ ਫੰਡ ਲਿਆਉਣਗੇ ਰਿੰਕੂ

PunjabKesari
ਚੋਣਾਂ ਤੋਂ ਪਹਿਲਾਂ ਕੀਤੇ ਗਏ 5 ਵਾਅਦੇ
- ਕਪੂਰਥਲਾ ਰੋਡ ਨੂੰ ਬਣਾਉਣ ਦਾ ਵਾਅਦਾ।
- ਹਲਕੇ ਦੀ ਇੰਡਸਟਰੀ ਨੂੰ ਪ੍ਰਮੋਟ ਕਰਨਾ।
- ਹਲਕੇ ਦੀਆਂ ਸੜਕਾਂ ਦਾ ਨਿਰਮਾਣ ਤੇ 120 ਫੁੱਟੀ ਰੋਡ 'ਚ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ।
- ਨਸ਼ਾ, ਮਹਿਲਾ ਸੁਰੱਖਿਆ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨਾ।
- ਵਾਤਾਵਰਣ ਦੀ ਸੁਰੱਖਿਆ ਦਾ ਵਾਅਦਾ।
ਵਿਧਾਇਕ ਦਾ ਦਾਅਵਾ
ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲਣੀ ਸ਼ੁਰੂ ਹੋ ਰਹੀ ਹੈ। ਸਸਤੀਆਂ ਦਰਾਂ 'ਤੇ ਲੋਨ ਵੀ ਮੁਹੱਈਆ ਕਰਵਾਏ ਜਾਣਗੇ।
ਇਕ ਵਾਅਦਾ ਪੂਰਾ ਕਰਨ ਦਾ ਦਾਅਵਾ, ਬਾਕੀਆਂ ਲਈ ਕੋਸ਼ਿਸ਼ਾਂ ਜਾਰੀ

PunjabKesari
ਚੋਣਾਂ ਤੋਂ ਪਹਿਲਾਂ ਕੀਤੇ ਗਏ 5 ਵਾਅਦੇ
- ਕਰਤਾਰਪੁਰ ਹਲਕੇ ਵਿਚ ਆਈ. ਟੀ. ਆਈ. ਤੇ ਡਿਗਰੀ ਕਾਲਜ ਬਣਵਾਉਣਾ।
- ਕਰਤਾਰਪੁਰ ਦੇ ਸ਼ਹਿਰੀ ਖੇਤਰ ਵਿਚ ਟ੍ਰੀਟਮੈਂਟ ਪਲਾਂਟ ਲਗਾਉਣਾ।
- ਦਾਣਾ ਮੰਡੀ ਦਾ ਨਵੀਨੀਕਰਨ ਕਰਵਾਉਣਾ।
- ਪਾਣੀ ਦੀ ਟੈਂਕੀ ਬਣਵਾ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨਾ।
- ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ।
ਵਿਧਾਇਕ ਦਾ ਦਾਅਵਾ
ਆਈ. ਟੀ. ਆਈ. ਤੇ ਡਿਗਰੀ ਕਾਲਜ ਦੇ ਨਿਰਮਾਣ ਲਈ ਹਲਕੇ ਦੇ 3-4 ਪਿੰਡਾਂ 'ਚ ਜ਼ਮੀਨ ਦੇਖੀ ਗਈ ਹੈ।
ਕੈਂਟ ਹਲਕੇ ਦੇ 13 ਪਿੰਡਾਂ ਨੂੰ ਨਿਗਮ ਦੀ ਹੱਦ 'ਚ ਲਿਆਉਣਾ ਹੈ : ਪਰਗਟ ਸਿੰਘ

PunjabKesari
ਚੋਣਾਂ ਤੋਂ ਪਹਿਲਾਂ ਕੀਤੇ ਗਏ 5 ਵਾਅਦੇ
- ਪੈਰੀ ਫੇਰੀ ਰੋਡ ਦਾ ਨਿਰਮਾਣ।
- ਵੇਸਟ ਮੈਨੇਜਮੈਂਟ ਸਿਸਟਮ ਨੂੰ ਲੱਗਣ ਤੋਂ ਰੋਕਣਾ।
- ਕੈਂਟ ਹਲਕੇ ਦੇ 13 ਪਿੰਡਾਂ ਨੂੰ ਨਿਗਮ ਦੀ ਹੱਦ 'ਚ ਲਿਆਉਣਾ।
- ਨੌਜਵਾਨਾਂ ਲਈ ਟ੍ਰੇਨਿੰਗ ਇੰਸਟੀਚਿਊਟ ਤੇ ਆਰਮੀ ਟ੍ਰੇਨਿੰਗ ਸੈਂਟਰ ਬਣਾਉਣਾ।
- ਕੈਂਟ ਏਰੀਏ 'ਚ ਚੁੰਗੀ ਨੂੰ ਮੁਆਫ ਕਰਵਾਉਣਾ।
ਵਿਧਾਇਕ ਦਾ ਦਾਅਵਾ
ਪੈਰੀਫੇਰੀ ਰੋਡ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਡਿਫੈਂਸ ਮਨਿਸਟਰੀ ਤੋਂ ਮਨਜ਼ੂਰੀ ਲੈਣੀ ਹੈ। ਇਸ 'ਤੇ ਬੜੇ ਜੋਰ-ਸ਼ੋਰ ਨਾਲ ਵਰਕਆਊਟ ਚਲ ਰਿਹਾ ਹੈ।


Related News