ਪ੍ਰੋਸੀਕਿਊਸ਼ਨ ਅਤੇ ਡਿਫੈਂਸ ਕੌਂਸਲਾਂ ''ਚ ਹੋਈ ਕਾਨੂੰਨੀ ਬਹਿਸ
Tuesday, Mar 20, 2018 - 06:34 AM (IST)

ਅੰਮ੍ਰਿਤਸਰ, (ਮਹਿੰਦਰ)- ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਕੇਸ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਵੱਲੋਂ ਕਾਨੂੰਨੀ ਹਿਰਾਸਤ ਵਿਚ ਬੰਦ ਦੋਸ਼ੀਆਂ ਦੀ ਵਾਇਸ ਸੈਂਪਲਿੰਗ ਅਤੇ ਸਪੈਸੀਮਨ ਸਿਗਨੇਚਰ ਹਾਸਲ ਕਰਨ ਲਈ ਉਨ੍ਹਾਂ ਖਿਲਾਫ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਸਬੰਧੀ ਦਰਜ ਕੀਤੀ ਗਈ ਮੰਗ 'ਤੇ ਸੋਮਵਾਰ ਨੂੰ ਸਥਾਨਕ ਮੈਜਿਸਟਰੇਟ ਅਤੇ ਸੀ. ਜੇ. ਐੱਮ. ਅਮਿਤ ਮਲਨ ਦੀ ਅਦਾਲਤ ਵਿਚ ਪ੍ਰੋਸੀਕਿਊਸ਼ਨ ਅਤੇ ਡਿਫੈਂਸ ਕੌਂਸਲਾਂ ਵਿਚ ਗਰਮਗਰਮ ਕਾਨੂੰਨੀ ਬਹਿਸ ਹੋਈ। ਦੋਨਾਂ ਪੱਖਾਂ ਦੀ ਕਾਨੂੰਨੀ ਬਹਿਸ ਸੁਣਨ ਦੇ ਬਾਅਦ ਅਦਾਲਤ ਨੇ ਇਸ 'ਤੇ 20 ਮਾਰਚ ਤੱਕ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ।