ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ''ਯੂਥ ਅਗੇਂਸਟ ਡਰਗਜ਼'' ਸਬੰਧੀ ਕਰਵਾਇਆ ਸੈਮੀਨਾਰ

Wednesday, Dec 31, 2025 - 07:05 PM (IST)

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ''ਯੂਥ ਅਗੇਂਸਟ ਡਰਗਜ਼'' ਸਬੰਧੀ ਕਰਵਾਇਆ ਸੈਮੀਨਾਰ

ਮਹਿਲ ਕਲਾਂ (ਹਮੀਦੀ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜ਼ੱਜ਼-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਕੈਂਪੇਨ ਯੂਥ ਅਗੇਸਟ ਡਰਗਜ਼ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਅਧੀਨ ਅੱਜ ਪਿੰਡ ਹਮੀਦੀ ਵਿਖੇ ਨਸ਼ਿਆਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਿਸ ਗੀਤਾਸ਼ੂ ਮਾਨਯੋਗ ਸਿਵਲ ਜੱਜ(ਜੂਨੀਅਰ ਡਵੀਜ਼ਨ) ਬਰਨਾਲਾ ਜੀ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸਬੋਧਨ ਕੀਤਾ ਅਤੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸ ਕੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਲੀਗਲ ਏਡ ਡਿਫੈਂਸ ਕਾਉਸਲ ਮਿਸ ਲਵਲੀਨ ਕੌਰ ਜੀ ਵਲੋਂ ਨਸ਼ਿਆਂ ਸਬੰਧੀ ਭਾਸ਼ਣ ਦੇ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਜੀਵਨ ਖੁਸ਼ਹਾਲ ਤਰੀਕੇ ਨਾਲ ਬਤੀਤ ਕਰਨ ਲਈ ਸੰਬੋਧਨ ਕੀਤਾ। 

ਇਸ ਮੌਕੇ ਗੀਤਾਂਸ਼ੂ ਮਾਨਯੋਗ ਸਿਵਲ ਜੱਜ(ਜੂਨੀਅਰ ਡਵੀਜ਼ਨ) ਬਰਨਾਲਾ, ਮਿਸ ਲਵਲੀਨ ਕੌਰ ਲੀਗਲ ਏਡ ਡਿਫੈਂਸ ਕਾਉਸਲ, ਪੀ.ਐਲ.ਵੀ. ਰਾਜ ਸਿੰਘ ਅਤੇ ਪਿੰਡ ਵਾਸੀ ਮੌਜੂਦ ਰਹੇ।ਇਸ ਮੌਕੇ ਜੱਜ ਸਾਹਿਬ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਕੈਂਪੇਨ ਰਾਜ ਪੱਧਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਚਲਾਇਆ ਜਾ ਰਿਹਾ  ਹੈ। ਇਸ ਕੈਂਪੇਨ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਹ ਮੁਹਿੰਮ 6 ਦਸੰਬਰ 2025 ਤੋਂ ਸ਼ੁਰੂ ਹੋ ਕੇ 6 ਜਨਵਰੀ, 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ,ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾ ਰਹੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।


author

Anmol Tagra

Content Editor

Related News