ਨਿਗਮ ਦੀਆਂ ਕਿਰਾਏ ’ਤੇ ਚੜ੍ਹੀਆਂ ਜਾਇਦਾਦਾਂ ਦੇ ਲੀਜ਼ ਲਾਇਸੈਂਸ ਰੀਵਿਊ ਹੋਣਗੇ

06/18/2020 7:50:59 AM

ਜਲੰਧਰ, (ਖੁਰਾਨਾ)–ਨਗਰ ਨਿਗਮ ਦੇ ਨਵੇਂ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨਿਗਮ ਦੇ ਕਈ ਪ੍ਰਾਜੈਕਟਾਂ ਨੂੰ ਰੀਵਿਊ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਗਮ ਦੀਆਂ ਕਿਰਾਏ ’ਤੇ ਚੜ੍ਹੀਆਂ ਜਾਇਦਾਦਾਂ ਅਤੇ ਲੀਜ਼ ’ਤੇ ਦਿੱਤੀ ਗਈ ਜ਼ਮੀਨ ਲਈ ਲਾਇਸੈਂਸ ਅਤੇ ਹੋਰ ਦਸਤਾਵੇਜ਼ ਰੀਵਿਊ ਕੀਤੇ ਜਾਣਗੇ, ਜਿਨ੍ਹਾਂ ਦੀਆਂ ਫਾਈਲਾਂ ਮੰਗਵਾ ਲਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਨਿਗਮ ਦੀਆਂ ਕਰੀਬ 250 ਜਾਇਦਾਦਾਂ ਕਿਰਾਏ ’ਤੇ ਅਤੇ ਲੀਜ਼ ਆਧਾਰ ’ਤੇ ਦੂਸਰੇ ਲੋਕਾਂ ਕੋਲ ਹਨ। ਸਰਕਾਰ ਦੀ ਪਾਲਿਸੀ ਤਹਿਤ ਨਿਗਮ ਕੋਲ 80 ਦੇ ਕਰੀਬ ਬਿਨੈਪੱਤਰ ਆਏ ਹੋਏ ਹਨ, ਜਿਨ੍ਹਾਂ ਨੂੰ ਨਿਪਟਾਉਣ ਦੇ ਵੀ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਿਗਮ ’ਚ ਡਿਜੀਟਲਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਵੀ ਰੀਵਿਊ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਏ ਬਿਨੈਪੱਤਰਾਂ, ਵੰਡੀ ਰਾਸ਼ੀ ਅਤੇ ਨਿਗਮ ਕੋਲ ਜਮ੍ਹਾ ਰਾਸ਼ੀ ਦਾ ਵੀ ਵੇਰਵਾ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟ੍ਰੀਟ ਵੈਂਡਿੰਗ ਯੋਜਨਾ ਤਹਿਤ ਕੰਮ ਜਲਦ ਨਿਪਟਾਉਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਸ਼ਹਿਰ ’ਚ ਹੋਰ ਸਟ੍ਰੀਟ ਵੈਂਡਿੰਗ ਜ਼ੋਨ ਬਣਾਏ ਜਾਣ।


Lalita Mam

Content Editor

Related News