ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਤਰਨਾਕ ਗੈਂਗਸਟਰ ਗੋਲਡੀ ਸ਼ੇਰਗਿੱਲ ਗ੍ਰਿਫ਼ਤਾਰ
Monday, Jun 19, 2023 - 06:32 PM (IST)
ਪਟਿਆਲਾ : ਪਟਿਆਲਾ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਜਦੋਂ ਪੁਲਸ ਨੇ 3 ਸਾਲਾਂ ਤੋਂ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ ਵਾਸੀ ਗਲੀ ਨੰਬਰ 9 ਵਾਦਨ ਨੰਬਰ 8 ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੰੜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਗੈਂਗਸਟਰ ਪਾਸੋਂ 2 ਪਿਸਟਲ 32 ਬੋਰ ਸਮੇਤ 10 ਰੋਂਦ ਬਰਾਮਦ ਕੀਤੇ ਹਨ। ਗੈਂਗਸਟਰ ਗੋਲਡੀ ਖ਼ਿਲਾਫ ਇਰਾਦਾ ਕਤਲ, ਆਰਮਜ਼ ਐਕਟ ਅਤੇ ਹੋਰ ਜ਼ੁਰਮਾਂ ਤਹਿਤ ਅੱਧੀ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਇਸ ਖ਼ਿਲਾਫ ਸਾਲ 2015 ਤੋਂ ਹੁਣ ਤੱਕ ਰਾਜਪੁਰਾ, ਬਨੂੰੜ, ਮੋਹਾਲੀ ਅਤੇ ਪੰਚਕੂਲਾ ਦੇ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। ਜਿਨ੍ਹਾਂ ਵਿਚ ਇਹ ਪਟਿਆਲਾ ਅਤੇ ਅੰਬਾਲਾ ਜੇਲ੍ਹ ਵਿਚ ਬੰਦ ਵੀ ਰਿਹਾ ਹੈ। ਇਹ ਗੈਂਗਸਟਰ ਬਿਸ਼ਨੋਈ ਗੈਂਗ, ਦੀਪਕ ਟੀਨੂੰ ਅਤੇ ਸੰਪਤ ਨਹਿਰਾਂ ਦਾ ਕਰੀਬ ਸਾਥੀ ਰਿਹਾ ਹੈ ਅਤੇ ਇਨ੍ਹਾਂ ਦੇ ਵਿਰੋਧੀ ਦਵਿੰਦਰ ਬੰਬੀਹਾ ਗਰੁੱਪ ਦੇ ਪਿੰਦਰ ਸਿੰਘ ਉਰਫ ਭੂਪੀ ਰਾਣਾ ਦੇ ਪਿੰਡ ਜੋਧਪੁਰ ’ਚ 2019 ਵਿਚ ਫਾਇਰਿੰਗ ਦੇ ਮਾਮਲੇ ਵਿਚ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਥਾਣੇ ’ਚ ਪੁਲਸ ਮੁਲਾਜ਼ਮ ਦੀ ਕਰਤੂਤ ਨੇ ਉਡਾਏ ਹੋਸ਼, ਸੀ. ਸੀ. ਟੀ. ਵੀ. ਦੇਖ ਹੈਰਾਨ ਰਹਿ ਗਏ ਸਭ
ਗੁਰਵਿੰਦਰ ਸਿੰਘ ਗੋਲਡੀ ਸ਼ੇਰਗਿੱਲ ਸਤੰਬਰ 2010 ਵਿਚ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਅਦਾਲਤ ਵਿਚ ਗੈਰ ਹਾਜ਼ਰ ਚੱਲਿਆ ਆ ਰਿਹਾ ਸੀ ਅਤੇ ਇਸ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ 7-8 ਮਹੀਨੇ ਪਹਿਲਾਂ ਦੁਬਈ ਵੀ ਚਲਾ ਗਿਆ ਸੀ ਪਰ ਪਾਸਪੋਰਟ ਦੀ ਕਿਸੇ ਦਿੱਕਤ ਕਰਕੇ ਫਿਰ ਵਾਪਸ ਭਾਰਤ ਆ ਗਿਆ ਸੀ। ਹੁਣ ਇਹ ਪਟਿਆਲਾ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੀ, ਪਰ ਪੁਲਸ ਨੇ ਪਹਿਲਾਂ ਹੀ ਇਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani