ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ''ਤੇ ਲਾਠੀਚਾਰਜ, ਪੁਲਸ ਨੇ ਹਿਰਾਸਤ ''ਚ ਲਿਆ

Wednesday, Nov 13, 2024 - 03:00 PM (IST)

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ''ਤੇ ਲਾਠੀਚਾਰਜ, ਪੁਲਸ ਨੇ ਹਿਰਾਸਤ ''ਚ ਲਿਆ

ਚੰਡੀਗੜ੍ਹ : ਇੱਥੇ ਵੀ. ਸੀ. ਦੇ ਘਰ ਦਾ ਘਿਰਾਅ ਕਰਨ ਜਾ ਰਹੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤੇ ਜਾਣ ਦੀ ਖ਼ਬਰ ਹੈ। ਉਕਤ ਵਿਦਿਆਰਥੀ ਪਿਛਲੇ ਇਕ ਮਹੀਨੇ ਤੋਂ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਵੀ. ਸੀ. ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਹੋਏ ਹਨ।

ਅੱਜ ਜਿਵੇਂ ਹੀ ਵਿਦਿਆਰਥੀ ਵੀ. ਸੀ. ਦਾ ਘਿਰਾਅ ਕਰਨ ਲਈ ਅੱਗੇ ਵੱਧੇ ਤਾਂ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿੱਤਾ ਅਤੇ ਕਈ ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਲਿਆ।


author

Babita

Content Editor

Related News