ਜ਼ਮੀਨੀ ਵਿਵਾਦ ਭਖਿਆ, ਪੁੱਤ ਨੇ ਪਿਓ ’ਤੇ ਕੀਤਾ ਹਮਲਾ
Sunday, Apr 02, 2023 - 04:16 PM (IST)
ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਕਮਾਲਕੇ ਨਿਵਾਸੀ ਜੰਗ ਸਿੰਘ ਨੂੰ ਉਸ ਦੇ ਬੇਟੇ, ਨੂੰਹ ਅਤੇ ਪੋਤਰੀ ਵੱਲੋਂ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਚੌਂਕੀ ਕਮਾਲ ਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਓ-ਪੁੱਤਰ ਦੇ ਵਿਚਕਾਰ 13 ਮਰਲੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ। ਜੰਗ ਸਿੰਘ ਨੇ ਦੱਸਿਆ ਕਿ ਜਦ ਮੈਂ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਮੇਰੇ ਬੇਟੇ ਛਿੰਦਰਪਾਲ ਸਿੰਘ, ਨੂੰਹ ਪ੍ਰੀਤਮ ਕੌਰ ਅਤੇ ਪੋਤਰੀ ਜਸਪ੍ਰੀਤ ਕੌਰ ਉਰਫ ਜੱਸੀ ਨੇ ਉਸ ਨੂੰ ਘੇਰ ਲਿਆ ਅਤੇ ਮੇਰੇ ਬੇਟੇ ਨੇ ਸਫੈਦੇ ਦੀ ਲੱਕੜੀ ਮੇਰੇ ਸਾਈਕਲ ’ਚ ਫਸਾ ਦਿੱਤੀ, ਜਿਸ ਕਾਰਨ ਮੈਂ ਡਿੱਗ ਪਿਆ ਅਤੇ ਉਨ੍ਹਾਂ ਉਸ ਲੱਕੜ ਦੇ ਡੰਡੇ ਨਾਲ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦ ਮੈਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਰੋਲਾ ਪਾਇਆ ਤਾਂ ਉਹ ਸਾਰੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ।
ਮੈਂਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਉਕਤ ਮਾਮਲੇ ਵਿਚ ਰਿਪੋਰਟ ਦਰਜ ਕੀਤੀ ਗਈ ਸੀ ਪਰ ਡਾਕਟਰ ਦੀ ਰਿਪੋਰਟ ਆਉਣ ਦੇ ਬਾਅਦ ਕਥਿਤ ਦੋਸ਼ੀਆਂ ਛਿੰਦਰਪਾਲ ਸਿੰਘ, ਪ੍ਰੀਤਮ ਕੌਰ ਅਤੇ ਜਸਪ੍ਰੀਤ ਕੌਰ ਜੱਸੀ ਖਿਲਾਫ਼ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।