ਜ਼ਮੀਨੀ ਮਿਣਤੀ ਨੂੰ ਲੈ ਕੇ ਹੋਈ ਲੜਾਈ, ਮਾਮੇ ਦੇ ਪੁੱਤਰਾਂ ਨੇ ‘ਭੂਆ ਦੇ ਹੌਲਦਾਰ ਪੁੱਤਰ’ ਦਾ ਚਾੜ੍ਹਿਆ ਕੁਟਾਪਾ
Sunday, Apr 03, 2022 - 08:59 AM (IST)
ਲੋਹੀਆਂ ਖਾਸ (ਹਰਸ਼) - ਪਿੰਡ ਮਿਆਣੀ ’ਚ ਜ਼ਮੀਨ ਦੀ ਮਿਣਤੀ ਦੌਰਾਨ ਰਿਸ਼ਤੇਦਾਰਾਂ ’ਚ ਆਪਸੀ ਲੜਾਈ-ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਾਈ ’ਚ ਜ਼ਖ਼ਮੀ ਹੋਏ ਬਗੀਚਾ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਰਾਜੇਵਾਲ ਥਾਣਾ ਸ਼ਾਹਕੋਟ, ਜੋ ਸਿਵਲ ਹਸਪਤਾਲ ਲੋਹੀਆਂ ਵਿਖੇ ਜ਼ੇਰੇ ਇਲਾਜ ਹਨ, ਨੇ ਦੱਸਿਆ ਕਿ ਉਹ ਪੰਜਾਬ ਪੁਲਸ ਵਿਚ ਬਤੌਰ ਹੌਲਦਾਰ ਤਾਇਨਾਤ ਹਨ। ਉਸ ਦੀ ਆਪਣੇ ਮਾਮਾ ਤੇ ਉਨ੍ਹਾਂ ਦੇ ਪੁੱਤਰਾਂ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਪਿੰਡ ਦੇ ਮੋਹਤਵਰ ਵਿਅਕਤੀਆਂ ਵੱਲੋਂ ਮਿਣਤੀ ਕਰਵਾਈ ਜਾ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਸ ਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਪਿਆਰਾ ਸਿੰਘ ਪੁੱਤਰ ਬੱਗਾ ਸਿੰਘ, ਰਜਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਜੇਵਾਲ ਸਮੇਤ ਮੇਰੇ ਹੋਰ ਮਾਮੇ ਦੇ ਪੁੱਤਰਾਂ ਨੇ ਮੇਰੇ ਨਾਲ ਕੁੱਟਮਾਰ ਕਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ। ਮੇਰੇ ਸਿਰ ਅਤੇ ਦਾੜ੍ਹੀ ਦੇ ਕੇਸ ਪੁੱਟ ਕੇ ਬੇਅਦਬੀ ਵੀ ਕੀਤੀ ਹੈ, ਜਿਸ ਦੀ ਮੈਂ ਥਾਣਾ ਲੋਹੀਆਂ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਇਸ ਸਬੰਧੀ ਪਿੰਡ ਮਿਆਣੀ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਇਨ੍ਹਾਂ ਦੇ ਪਿਤਾ ਵੱਲੋਂ ਆਪਣੇ 5 ਪੁੱਤਰਾਂ ਦੇ ਬਰਾਬਰ ਹੀ 1 ਭੈਣ ਨੂੰ ਜ਼ਮੀਨ ਦੇ ਦਿੱਤੀ।
ਪੜ੍ਹੋ ਇਹ ਵੀ ਖ਼ਬਰ - 36 ਘੰਟੇ ’ਚ ਸੁਲਝੀ ਕਤਲ ਦੀ ਗੁੱਥੀ : ASI ਪਿਓ ਨੇ ਪਹਿਲਾਂ ਪੁੱਤਰ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ
ਪਿਤਾ ਦਾ ਹੁਕਮ ਪੰਜ ਭਰਾਵਾਂ ਨੇ ਵੀ ਮੰਨ ਲਿਆ। ਅਸੀਂ ਪਿੰਡ ਦੇ ਹੋਰ ਮੋਹਤਵਰਾਂ ਨਾਲ ਇਨ੍ਹਾਂ ਦੀ ਜ਼ਮੀਨ ਦੀ ਮਿਣਤੀ ਕਰਵਾ ਰਹੇ ਸੀ ਕਿ ਉਕਤ ਭਾਣਜੇ ਵੱਲੋਂ ਜ਼ਮੀਨ ਦੀ ਮਿਣਤੀ ਮੌਕੇ ਇਕ-ਇਕ ਫੁੱਟ ਨੂੰ ਲੈ ਕੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਬਹਿਸਬਾਜ਼ੀ ਹੋ ਗਈ। ਉਧਰ ਲੋਹੀਆਂ ਦੇ ਥਾਣਾ ਮੁੱਖੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਸ਼ਿਕਾਇਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਸਚਾਈ ਸਾਹਮਣੇ ਆ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ