ਗੱਡੀ ਦਾ ਸ਼ੀਸ਼ਾ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਉਡਾਏ, ਸ਼ਾਪਿੰਗ ਕਰਨ ਗਏ ਪਤੀ-ਪਤਨੀ ਨਾਲ ਵਾਪਰੀ ਘਟਨਾ

Saturday, Nov 11, 2023 - 08:22 PM (IST)

ਗੱਡੀ ਦਾ ਸ਼ੀਸ਼ਾ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਉਡਾਏ, ਸ਼ਾਪਿੰਗ ਕਰਨ ਗਏ ਪਤੀ-ਪਤਨੀ ਨਾਲ ਵਾਪਰੀ ਘਟਨਾ

ਲੁਧਿਆਣਾ : ਮਾਲ ਰੋਡ 'ਤੇ ਚੋਰਾਂ ਨੇ ਦਿਨ-ਦਿਹਾੜੇ ਇਨੋਵਾ ਕਾਰ ਦਾ ਸ਼ੀਸ਼ਾ ਤੋੜ ਕੇ ਔਰਤ ਦਾ ਪਰਸ ਚੋਰੀ ਕਰ ਲਿਆ। ਪਰਸ ਵਿੱਚ 2.25 ਲੱਖ ਦੀ ਨਕਦੀ ਤੇ ਕਰੀਬ 45 ਹਜ਼ਾਰ ਰੁਪਏ ਦੇ ਗਹਿਣੇ ਸਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੱਖੋਵਾਲ ਰੋਡ ਦੇ ਰਹਿਣ ਵਾਲੇ ਮਨੋਜ ਜੈਰਥ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੰਚਨ ਨਾਲ ਮਾਲ ਰੋਡ ’ਤੇ ਰੈੱਡ ਕਰਾਸ ਭਵਨ ਨੇੜੇ ਆਪਣੀ ਇਨੋਵਾ ਗੱਡੀ ਖੜ੍ਹੀ ਕਰਕੇ ਇਕ ਸ਼ੋਅਰੂਮ 'ਚ ਖਰੀਦਦਾਰੀ ਕਰਨ ਗਿਆ ਸੀ। ਉਸ ਦੀ ਪਤਨੀ ਦੀ ਸੋਨੇ ਦੀ ਚੇਨ ਟੁੱਟ ਗਈ ਸੀ।

ਇਹ ਵੀ ਪੜ੍ਹੋ : ਜਲੰਧਰ-ਨਕੋਦਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਦੀਵਾਲੀ ਦਾ ਸਾਮਾਨ ਘਰ ਲਿਜਾ ਰਹੇ ਵਿਅਕਤੀ ਦੀ ਥਾਈਂ ਮੌਤ

PunjabKesari

ਉਨ੍ਹਾਂ ਦੱਸਿਆ ਕਿ ਗਹਿਣੇ ਤੇ ਨਕਦੀ ਵਾਲਾ ਪਰਸ ਉਹ ਕਾਰ ਦੀ ਸੀਟ ਦੇ ਹੇਠਾਂ ਰੱਖ ਗਏ ਸਨ। ਕਰੀਬ 20-25 ਮਿੰਟ ਬਾਅਦ ਜਦੋਂ ਉਹ ਖਰੀਦਦਾਰੀ ਕਰਕੇ ਵਾਪਸ ਆਏ ਤਾਂ ਕਾਰ ਦਾ ਸਾਈਡ ਸ਼ੀਸ਼ਾ ਟੁੱਟਾ ਹੋਇਆ ਸੀ। ਜਦੋਂ ਉਨ੍ਹਾਂ ਸੀਟ ਦੇ ਹੇਠਾਂ ਰੱਖਿਆ ਪਰਸ ਦੇਖਿਆ ਤਾਂ ਉਹ ਨਹੀਂ ਸੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News