ਪਿੰਡ ਛਾਜਲੀ ਗਏ ਲੱਖਾ ਸਿਧਾਣਾ ਨੂੰ ਪੁਲਸ ਨੇ ਪਾਇਆ ਘੇਰਾ, ਵਿਰੋਧ 'ਚ ਪ੍ਰਸ਼ੰਸਕਾਂ ਨੇ ਲਾਇਆ ਧਰਨਾ

Thursday, May 27, 2021 - 05:22 PM (IST)

ਪਿੰਡ ਛਾਜਲੀ ਗਏ ਲੱਖਾ ਸਿਧਾਣਾ ਨੂੰ ਪੁਲਸ ਨੇ ਪਾਇਆ ਘੇਰਾ, ਵਿਰੋਧ 'ਚ ਪ੍ਰਸ਼ੰਸਕਾਂ ਨੇ ਲਾਇਆ ਧਰਨਾ

ਸੰਗਰੂਰ (ਬੇਦੀ, ਹਨੀ ਕੋਹਲੀ): ਕਿਸਾਨ ਅੰਦੋਲਨ ਨੂੰ ਮੁੜ ਤੋਂ ਭਖਾਉਣ ਲਈ ਲੱਖਾ ਸਿਧਾਣਾ ਗਰੁੱਪ ਦੇ ਨੌਜਵਾਨਾਂ ਵਲੋਂ ਸੰਗਰੂਰ ਦੇ ਮਹਿਲਾ ਚੌਕ ਤੋਂ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ’ਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਦਿੱਲੀ ਕਿਸਾਨ ਅੰਦੋਲਨ ’ਚ ਅਜੇ ਸਫ਼ਲਤਾ ਦੂਰ ਹੈ ਅਤੇ ਜਿਹੜੇ ਕਿਸਾਨ ਸਾਥੀ ਜੋ ਘਰਾਂ ’ਚ ਆ ਕੇ ਬੈਠ ਗਏ ਹਨ ਉਨ੍ਹਾਂ ਨੂੰ ਜਗਾਉਣ ਦੇ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਇਹ ਵੀ ਪੜ੍ਹੋ:  ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ

PunjabKesariਇਸ ਮੌਕੇ ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਘੇਰਾ ਪਾ ਲਿਆ। ਜਦੋਂ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਪ੍ਰਸ਼ੰਸਕ ਭੜਕ ਉੱਠੇ ਤੇ ਉਨ੍ਹਾਂ ਨੇ ਪਿੰਡ ਛਾਜਲੀ ਵਿਖੇ ਧਰਨਾ ਲਗਾ ਦਿੱਤਾ। ਦੱਸ ਦੇਈਏ ਕਿ ਇਸ ਮੁਹਿੰਮ ’ਚ ਪਿੰਡ-ਪਿੰਡ, ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਰੂਰ ਦੇ ਮਹਿਲਾ ਚੌਕ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਲੱਖਾ ਸਿਧਾਣਾ ਚੱਲਦੇ ਬਣੇ। ਦੂਜੇ ਪਿੰਡਾਂ ’ਚ ਦਿੱਲੀ ਪੁਲਸ ਰਾਹ ਤਕਦੀ ਰਹੀ। ਇਕ ਵਾਰ ਫ਼ਿਰ ਲੱਖਾ ਸਿਧਾਣਾ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ।  

ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ

PunjabKesari

ਇਹ ਵੀ ਪੜ੍ਹੋ:   ਪੰਜਾਬ ਪੁਲਸ ਮੁਖੀ ਵੱਲੋਂ ਨਿਰਦੇਸ਼ ਜਾਰੀ, ਹੁਣ ਲੋਕਲ ਰੈਂਕ ਵਾਲਾ ਸਬ ਇੰਸਪੈਕਟਰ ਨਹੀਂ ਬਣ ਸਕੇਗਾ ਥਾਣਾ ਮੁਖੀ


author

Shyna

Content Editor

Related News