ਲਾਕਡਾਊਨ ਦੌਰਾਨ ਦਿਹਾੜੀ ਨਾ ਮਿਲਣ ’ਤੇ ਮਜ਼ਦੂਰ ਨੇ ਲਿਆ ਫਾਹ

Saturday, May 09, 2020 - 08:47 PM (IST)

ਲਾਕਡਾਊਨ ਦੌਰਾਨ ਦਿਹਾੜੀ ਨਾ ਮਿਲਣ ’ਤੇ ਮਜ਼ਦੂਰ ਨੇ ਲਿਆ ਫਾਹ

ਬੋਹਾ, (ਬਾਂਸਲ)- ਕੋਰੋਨਾ ਵਾਇਰਸ ਦੇ ਇਤਿਆਤ ਵਜੋਂ ਕਰਫਿਊ ਅਤੇ ਲਾਕਡਾਊਨ ਦੌਰਾਨ ਆਰਥਿਕ ਤੰਗੀ ਨੂੰ ਦੇਖਦਿਆਂ ਦਿਹਾੜੀਦਾਰ ਵਲੋਂ ਘਰ ’ਚ ਫਾਹ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੱਲ ਸਿੰਘ ਵਾਲਾ ਦੇ ਗੁਰਦੀਪ ਸਿੰਘ ਪੁੱਤਰ ਨਾਥਾ ਸਿੰਘ ਜੋ ਲਾਕਡਾਊਨ ਦੌਰਾਨ ਦਿਹਾੜੀ ਨਾ ਮਿਲਣ ਕਾਰਨ ਆਰਥਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਸ ਵਲੋਂ ਲਿਆ ਹੋਇਆ ਕਮੇਟੀਆਂ ਦਾ ਕਰਜ਼ਾ ਵੀ ਮੋੜਨ ਤੋਂ ਅਸਮਰਥ ਰਹਿਣ ਕਾਰਨ ਉਸਨੇ ਆਤਮਹੱਤਿਆ ਕਰ ਲਈ ਹੈ | ਮ੍ਰਿਤਕ ਆਪਣੇ ਪਿੱਛੇ ਦੋ ਮਾਸੂਮ ਬੱਚੇ ਬੇਟਾ (3) ਅਤੇ ਬੇਟੀ (7) ਅਤੇ ਪਤਨੀ ਛੱਡ ਗਿਆ ਹੈ | ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਅਮਲ ’ਚ ਲਿਆਉਂਦਿਆਂ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ |


author

KamalJeet Singh

Content Editor

Related News