ਔਰਤ ਹੀ ਬਣੀ ਔਰਤ ਦੀ ਦੁਸ਼ਮਣ : ਭੂਆ ਆਪਣੇ ਪੁੱਤਾਂ ਤੋਂ ਕਰਵਾਉਂਦੀ ਰਹੀ ਭਤੀਜੀ ਨਾਲ ਜਬਰ-ਜ਼ਿਨਾਹ

9/18/2020 9:21:23 AM

ਕੋਟਕਪੂਰਾ (ਨਰਿੰਦਰ) : ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਪੀੜਤਾ ਦੀ ਭੂਆ, ਫੁੱਫੜ ਅਤੇ ਭੂਆ ਦੇ ਦੋ ਨੌਜਵਾਨਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਕੁੜੀ ਵਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੇ ਮਾਤਾ-ਪਿਤਾ ਵਿਦੇਸ਼ ਗਏ ਹੋਏ ਹਨ ਅਤੇ ਉਸਦੀ ਦੇਖ-ਰੇਖ ਉਸਦੀ ਤਾਈ ਕਰਦੀ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਪਿੰਡ ਬਾਦਲ ਵਿਖੇ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਨੇ ਨਿਗਲਿਆ ਸਲਫ਼ਾਸ
PunjabKesariਬਿਆਨ ਅਨੁਸਾਰ ਜਦ ਉਹ 14 ਸਾਲ ਦੀ ਸੀ ਤਾਂ ਸ਼ਹਿਰ 'ਚ ਰਹਿੰਦੀ ਉਸਦੀ ਭੂਆ ਆਪਣੇ ਪਤੀ ਤੋਂ ਉਸਦਾ ਜਬਰ-ਜ਼ਿਨਾਹ ਕਰਵਾਉਂਦੀ ਰਹੀ ਅਤੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਬਿਆਨ ਅਨੁਸਾਰ ਹੁਣ ਉਸਦੀ ਭੂਆ ਆਪਣੇ ਜਨਮਦਿਨ 'ਤੇ ਉਸਨੂੰ ਸ਼ਹਿਰ ਲੈ ਆਈ, ਜਿੱਥੇ ਉਸਦੀ ਭੂਆ ਦੇ ਦੋ ਮੁੰਡੇ ਉਸ ਨਾਲ ਜਬਰ-ਜ਼ਿਨਾਹ ਕਰਦੇ ਸਨ। ਇਸ ਸਬੰਧ 'ਚ ਉਕਤ ਪੀੜਤਾ ਦੀ ਭੂਆ, ਫੁੱਫੜ ਅਤੇ ਭੂਆ ਦੇ ਦੋਵੇਂ ਮੁੰਡਿਆਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਲੁਟੇਰਿਆਂ ਨੇ ਬੰਧਕ ਬਣਾ ਕੇ ਲੁੱਟਿਆ ਸਾਬਕਾ ਫ਼ੌਜੀ ਦਾ ਪਰਿਵਾਰ

PunjabKesari


Baljeet Kaur

Content Editor Baljeet Kaur