ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਤੋਂ ਮੁਆਫੀ ਮੰਗ ਕੇ ਛੁਡਵਾਇਆ ਖਹਿੜਾ

Tuesday, Jul 18, 2017 - 10:34 AM (IST)


ਖਡੂਰ ਸਾਹਿਬ(ਕੁਲਾਰ)- ਬੀਤੇ ਦਿਨੀਂ ਪਿੰਡ ਮੀਆਂਵਿੰਡ ਵਿਖੇ ਏ. ਪੀ. ਖਪਤਕਾਰਾਂ ਦੀਆਂ ਮੋਟਰਾਂ ਦੇ ਲੋਡ ਚੈੱਕ ਕਰਨ ਗਏ ਸਬ-ਡਵੀਜ਼ਨ ਨਾਗੋਕੇ ਦੇ ਬਿਜਲੀ ਮੁਲਾਜ਼ਮਾਂ ਜੇ. ਈ. ਗੁਰਿੰਦਰ ਸਿੰਘ, ਜੇ. ਈ. ਹਰੀ ਸਿੰਘ ਅਤੇ ਲਾਈਨਮੈਨ ਅਮਰੀਕ ਸਿੰਘ ਨੂੰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਬਾਣੀਆਂ ਦੀ ਅਗਵਾਈ ਹੇਠ ਬੰਦੀ ਬਣਾ ਕੇ ਧੁੱਪੇ ਬਿਠਾਈ ਰੱਖਿਆ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ, ਜਿਸ ਦੇ ਵਿਰੋਧ ਵਿਚ ਸਬ-ਡਵੀਜ਼ਨ ਬਿਜਲੀ ਬੋਰਡ ਨਾਗੋਕੇ ਦੇ ਸਮੂਹ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਖਿਲਾਫ ਨਾਅਰੇਬਾਜ਼ੀ ਕੀਤੀ ਸੀ। 
ਉਸ ਸਮੇਂ ਸਮੂਹ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਐੱਸ. ਡੀ. ਓ. ਪੰਕਜ ਰਾਹੀਂ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਜੇਕਰ 17 ਜੁਲਾਈ ਤੱਕ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਮੁਲਾਜ਼ਮ ਜਥੇਬੰਦੀਆਂ ਦੇ ਝੰਡੇ ਹੇਠ 17 ਜੁਲਾਈ ਤੋਂ ਮਹਿਕਮੇ ਦਾ ਸਾਰਾ ਕੰਮ ਠੱਪ ਕਰ ਕੇ ਵੱਡਾ ਸੰਘਰਸ਼ ਵਿੱਢੇਗੀ, ਜਿਸ ਤੋਂ ਬਾਅਦ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਹੇਠ ਕਸ਼ਮੀਰ ਸਿੰਘ ਬਾਣੀਆਂ, ਭਗਵਾਨ ਸਿੰਘ ਸੰਘਰ ਆਦਿ ਆਗੂ ਐੱਸ. ਡੀ. ਓ. ਦਫਤਰ ਨਾਗੋਕੇ ਵਿਖੇ ਪੁੱਜੇ ਤੇ ਇਸ ਮਾਮਲੇ ਸਬੰਧੀ ਆਪਣੇ ਵੱਲੋਂ ਲਿਖਤੀ ਤੌਰ 'ਤੇ ਮੁਆਫੀ ਮੰਗੀ ਗਈ ਅਤੇ ਧਰਨੇ 'ਤੇ ਬੈਠੇ ਹੋਏ ਸਮੂਹ ਬਿਜਲੀ ਮੁਲਾਜ਼ਮਾਂ ਵਿਚ ਪਹੁੰਚ ਕੇ ਮੁਆਫੀ ਮੰਗਦੇ ਹੋਏ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿਵਾਇਆ ਗਿਆ। 
ਇਸ ਦੌਰਾਨ ਐੱਸ. ਡੀ. ਓ. ਪੰਕਜ ਤੋਂ ਇਲਾਵਾ ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ , ਸੁਖਦੇਵ ਸਿੰਘ ਬਿੱਲਾ ਪ੍ਰਧਾਨ ਨਾਗੋਕੇ, ਬਰਿੰਦਰਜੀਤ ਸਿੰਘ ਟਿੱਕਾ, ਰਪਿੰਦਰ ਸਿੰਘ ਨਾਗੋਕੇ ਪ੍ਰਧਾਨ ਸਬ-ਡਵੀਜ਼ਨ, ਅਮਰਜੀਤ ਸਿੰਘ ਪ੍ਰਧਾਨ ਸਬ-ਡਵੀਜ਼ਨ, ਸਰਜੀਤ ਸਿੰਘ ਉੱਪਲ ਪ੍ਰਧਾਨ, ਹਰਦਿਆਲ ਸਿੰਘ ਜੇ. ਈ., ਬਲਦੇਵ ਸਿੰਘ ਸ਼ਾਹ ਕੋਟਲੀ, ਪ੍ਰਧਾਨ ਕੁਲਬੀਰ ਸਿੰਘ ਢੋਟਾ, ਰਸ਼ਪਾਲ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ ਨਾਗੋਕੇ, ਜੇ. ਈ. ਗੁਰਮੇਜ ਸਿੰਘ, ਜੇ. ਈ. ਮਹਿੰਦਰ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ ਕੈਸ਼ੀਅਰ, ਬੀਬੀ ਸੁਖਵਿੰਦਰ ਕੌਰ, ਨਿਰਮਲ ਸਿੰਘ, ਸਰਬਜੀਤ ਸਿੰਘ ਬਦੇਸ਼ਾ, ਪ੍ਰਤਾਪ ਸਿੰਘ ਮੀਟਰ ਰੀਡਰ, ਗਰਦੀਪ ਸਿੰਘ, ਭਾਈ ਅਮਰੀਕ ਸਿੰਘ ਦੀਨੇਵਾਲ ਆਮ ਆਦਮੀ ਪਾਰਟੀ ਤੇ ਹੋਰ ਬਿਜਲੀ ਮੁਲਾਜ਼ਮ ਹਾਜ਼ਰ ਸਨ।


Related News