ਪੰਜਾਬ ਤੋਂ ਬਾਅਦ ਹੁਣ 'ਚੰਡੀਗੜ੍ਹ' 'ਚ ਹੋਵੇਗੀ 'ਕਿਸਾਨ ਮਹਾਪੰਚਾਇਤ', ਲੋਕਾਂ ਨੂੰ ਖ਼ਾਸ ਅਪੀਲ
Tuesday, Feb 16, 2021 - 11:48 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ. ਪੀ. 'ਚ ਕਿਸਾਨ ਮਹਾਪੰਚਾਇਤ ਹੋਣ ਮਗਰੋਂ ਹੁਣ ਚੰਡੀਗੜ੍ਹ 'ਚ ਵੀ ਕਿਸਾਨ ਮਹਾਪੰਚਾਇਤ ਦੀ ਤਿਆਰੀ ਕੀਤੀ ਜਾ ਰਹੀ ਹੈ। 20 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ-25 ਰੈਲੀ ਗਰਾਊਂਡ 'ਚ ਇਹ ਕਿਸਾਨ ਮਹਾਪੰਚਾਇਤ ਹੋਵੇਗੀ। ਇਸ ਨੂੰ ਲੈ ਕੇ ਸੋਮਵਾਰ ਨੂੰ ਸੈਕਟਰ-22 ਦੇ ਗੁਰਦੁਆਰਾ ਸਾਹਿਬ 'ਚ ਬੈਠਕ ਹੋਈ, ਜਿਸ 'ਚ ਵੱਖ-ਵੱਖ ਸੰਗਠਨਾਂ, ਪੇਂਡੂ ਸੰਘਰਸ਼ ਕਮੇਟੀ ਅਤੇ ਸਮੂਹ ਗੁਰਦੁਆਰਾ ਸੰਗਠਨਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਖੇਡੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ
ਇੱਥੇ ਬੈਠਕ 'ਚ ਆਏ ਸੰਗਠਨਾਂ ਦੇ ਲੋਕਾਂ ਨੇ ਕਿਹਾ ਕਿ ਚੰਡੀਗੜ੍ਹ 'ਚ ਲੋਕ ਰੋਜ਼ਾਨਾ ਚੌਂਕਾਂ ਅਤੇ ਲਾਈਟਾਂ ’ਤੇ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਰਹੇ ਹਨ, ਇਸ ਲਈ ਕਿਸਾਨ ਪੰਚਾਇਤ ਦੇ ਮਾਧਿਅਮ ਨਾਲ ਸਿੱਧਾ ਕੇਂਦਰ ਨੂੰ ਸੁਨੇਹਾ ਭੇਜਿਆ ਜਾਵੇਗਾ, ਜਿਸ 'ਚ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਪੰਜਾਬ-ਹਰਿਆਣਾ ਦੇ ਲੋਕ ਵੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ 'ਤੇ ਪਤਨੀ ਦਾ ਕੀਤਾ ਅਜਿਹਾ ਹਾਲ
ਵੱਖ-ਵੱਖ ਸੰਗਠਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਕਿਸਾਨ ਮਹਾਪੰਚਾਇਤ 'ਚ ਹਿੱਸਾ ਲੈਣ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੇਅਬਾਦ ਪਲਾਟ ’ਚੋਂ ਮਿਲਿਆ 'ਮਨੁੱਖੀ ਪਿੰਜਰ', ਸਿਰ ਨਾਲੋਂ ਵੱਖ ਪਿਆ ਸੀ ਧੜ
ਜਿੱਥੇ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜ਼ਿੱਦ 'ਤੇ ਅੜੀ ਹੋਈ ਹੈ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਉਹ ਘਰਾਂ ਨੂੰ ਵਾਪਸੀ ਨਹੀਂ ਕਰਨਗੇ।
ਨੋਟ : ਪੰਜਾਬ ਤੋਂ ਬਾਅਦ ਚੰਡੀਗੜ੍ਹ 'ਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਬਾਰੇ ਦਿਓ ਆਪਣੀ ਰਾਏ