ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’

Thursday, Dec 14, 2023 - 04:22 PM (IST)

ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’

ਚੰਡੀਗੜ੍ਹ (ਸੁਸ਼ੀਲ) : ਮੈਂ ਇਕ ਬਜ਼ੁਰਗ ਔਰਤ ਹਾਂ, ਮੇਰੀ ਤਬੀਅਤ ਖ਼ਰਾਬ ਰਹਿੰਦੀ ਹੈ, ਮੇਰੀ ਮਿਹਨਤ ਦੀ ਕਮਾਈ ਵਾਪਸ ਦਿਵਾ ਕੇ ਇਨਸਾਫ਼ ਦਿੱਤਾ ਜਾਵੇ। ਇਹ ਗੁਹਾਰ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਐੱਸ. ਐੱਸ. ਪੀ. ਕੰਵਰਦੀਪ ਕੌਰ ਨੂੰ 8 ਕਰੋੜ ਦੀ ਧੋਖਾਦੇਹੀ ਸਬੰਧੀ ਦਿੱਤੀ ਸ਼ਿਕਾਇਤ ’ਚ ਲਾਈ ਹੈ। ਐੱਸ. ਐੱਸ. ਪੀ. ਕੰਵਰਦੀਪ ਨੇ ਸ਼ਿਕਾਇਤ ਮਿਲਦਿਆਂ ਹੀ ਡੀ. ਐੱਸ. ਪੀ. ਪਲਕ ਗੋਇਲ ਦੀ ਅਗਵਾਈ ਹੇਠ ਸੈਕਟਰ-26 ਥਾਣਾ ਇੰਚਾਰਜ ਦਵਿੰਦਰ ਸਿੰਘ ਨੂੰ ਜਾਂਚ ਮਾਰਕ ਕੀਤੀ। ਸੰਸਦ ਮੈਂਬਰ ਦੀ ਸ਼ਿਕਾਇਤ ਸੈਕਟਰ-26 ਥਾਣੇ ’ਚ ਪਹੁੰਚ ਚੁੱਕੀ ਹੈ। ਚੰਡੀਗੜ੍ਹ ਪੁਲਸ ਦੀ ਟੀਮ ਸੰਸਦ ਮੈਂਬਰ ਦੇ ਬਿਆਨ ਦਰਜ ਕਰ ਕੇ ਚੇਤੰਨਿਆ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ। ਜੇਕਰ ਚੇਤੰਨਿਆ ਘਰ ਨਾ ਮਿਲਿਆ ਤਾਂ ਕੋਠੀ ਦੇ ਬਾਹਰ ਨੋਟਿਸ ਚਿਪਕਾਇਆ ਜਾਵੇਗਾ। ਸੈਕਟਰ-26 ਥਾਣਾ ਪੁਲਸ ਚੇਤੰਨਿਆ ਨੂੰ ਵੀਰਵਾਰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰ ਸਕਦੀ ਹੈ। ਕਿਰਨ ਖੇਰ ਨੇ ਕਿਹਾ ਕਿ ਚੇਤੰਨਿਆ ਅਗਰਵਾਲ ਨੇ 8 ਕਰੋੜ ਰੁਪਏ ਇਕ ਮਹੀਨੇ ਲਈ ਇਨਵੈਸਟ ਕਰਨ ਲਈ ਲਏ ਸਨ। ਇਸ ਦੇ ਬਦਲੇ ਚੇਤੰਨਿਆ ਨੇ 7,44,00,000 (7 ਕਰੋੜ 44 ਲੱਖ ਰੁਪਏ) ਅਤੇ 6,56,00,000 (6 ਕਰੋੜ 56 ਲੱਖ ਰੁਪਏ) ਦੇ ਦੋ ਚੈੱਕ ਵੀ ਦਿੱਤੇ ਸਨ। ਚੇਤੰਨਿਆ ਦੇ ਖਾਤੇ ’ਚ ਪੈਸੇ ਨਾ ਹੋਣ ਕਾਰਨ ਪਹਿਲਾ ਚੈੱਕ ਬਾਊਂਸ ਹੋ ਗਿਆ।

ਇਹ ਵੀ ਪੜ੍ਹੋ : 5 ਸੂਬਿਆਂ ’ਚ ਮੌਜੂਦਾ ਅਤੇ ਸਾਬਕਾ ਮੰਤਰੀਆਂ ਦੀ ਹੋਈ ਛੁੱਟੀ

ਸੁਰੱਖਿਆ ਦੇ ਆਰਡਰ ਵਾਲੇ ਦਿਨ ਹੀ ਦਿੱਤੀ ਸ਼ਿਕਾਇਤ
ਮਨੀਮਾਜਰਾ ਸਥਿਤ ਐੱਨ. ਏ. ਸੀ. ਨਿਵਾਸੀ ਚੇਤੰਨਿਆ ਅਗਰਵਾਲ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੰਸਦ ਮੈਂਬਰ ਕਿਰਨ ਖੇਰ ਅਤੇ ਸਹਿਦੇਵ ਸਲਾਰੀਆ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਹਾਈਕੋਰਟ ਨੇ 11 ਦਸੰਬਰ ਨੂੰ ਸੁਣਵਾਈ ਕਰਦਿਆਂ ਐੱਸ. ਐੱਸ. ਪੀ. ਅਤੇ ਮਨੀਮਾਜਰਾ ਥਾਣਾ ਇੰਚਾਰਜ ਨੂੰ ਚੇਤੰਨਿਆ ਅਤੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਸਨ। ਉਸੇ ਦਿਨ ਕਿਰਨ ਖੇਰ ਨੇ ਚੇਤੰਨਿਆ ਖ਼ਿਲਾਫ਼ ਐੱਸ. ਐੱਸ. ਪੀ. ਨੂੰ ਧੋਖਾਦੇਹੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੰਸਦ ਮੈਂਬਰ ਨੇ ਸ਼ਿਕਾਇਤ ਆਪਣੇ ਪੀ. ਏ. ਰਾਹੀਂ ਐੱਸ. ਐੱਸ. ਪੀ. ਨੂੰ ਦਿੱਤੀ ਸੀ।

ਸੰਸਦ ਮੈਂਬਰ ਨੇ 8 ਕਰੋੜ ਰੁਪਏ ਕੀਤੇ ਸਨ ਆਰ. ਟੀ. ਜੀ. ਐੱਸ.
ਚੇਤੰਨਿਆ ਨੇ ਅਗਸਤ 2023 ਵਿਚ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਯੋਜਨਾਵਾਂ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ ਨੂੰ ਕਿਰਨ ਖੇਰ ਨੇ ਜੁਹੂ ਬਰਾਂਚ ਰਾਹੀਂ ਐੱਚ. ਡੀ. ਐੱਫ. ਸੀ. ਬੈਂਕ ਤੋਂ 8 ਕਰੋੜ ਰੁਪਏ ਆਰ. ਟੀ. ਜੀ. ਐੱਸ. ਚੇਤੰਨਿਆ ਅਗਰਵਾਲ ਦੇ ਪੰਚਕੂਲਾ ਸੈਕਟਰ 11 ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਟਰਾਂਸਫਰ ਕੀਤੇ ਸਨ। ਉਸ ਨੇ ਕਿਹਾ ਸੀ ਕਿ ਇਕ ਮਹੀਨੇ ਦੇ ਅੰਦਰ 18 ਫੀਸਦੀ ਵਿਆਜ ਸਮੇਤ ਉਹ ਪੈਸੇ ਵਾਪਸ ਕਰ ਦੇਵੇਗਾ। ਸੰਸਦ ਮੈਂਬਰ ਨੂੰ ਪਤਾ ਲੱਗਾ ਕਿ ਚੇਤੰਨਿਆ ਅਗਰਵਾਲ ਲੋਕਾਂ ਦੇ ਪੈਸੇ ਨਿਵੇਸ਼ ਕਰਨ ਦੀ ਬਜਾਏ ਨਿੱਜੀ ਵਰਤੋਂ ਲਈ ਵਰਤ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਦੀਆਂ ਦਵਾਈਆਂ ਲਈ ਡਾਕਟਰਾਂ ਨੂੰ ਹਦਾਇਤਾਂ ਜਾਰੀ 

ਪੈਸੇ ਮੰਗੇ ਤਾਂ ਭੱਜ ਗਿਆ ਦੁਬਈ
ਖੇਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਚੇਤੰਨਿਆ ਤੋਂ 8 ਕਰੋੜ ਰੁਪਏ ਵਾਪਸ ਮੰਗੇ ਤਾਂ ਉਹ ਦੁਬਈ ਭੱਜ ਗਿਆ। ਉਸ ਨੇ ਦਸੰਬਰ ਦੇ ਪਹਿਲੇ ਹਫ਼ਤੇ ਭਾਰਤ ਪਰਤਣ ਦੀ ਗੱਲ ਕਹੀ। 8 ਕਰੋੜ ’ਚੋਂ ਸਿਰਫ਼ ਦੋ ਕਰੋੜ ਵਾਪਸ ਕੀਤੇ। ਇਕ ਮਹੀਨੇ ਦੇ ਅੰਦਰ ਸਾਰੇ ਰੁਪਏ ਵਾਪਸ ਦੇਣੇ ਸਨ ਪਰ ਸਮਝੌਤੇ ਮੁਤਾਬਕ ਸ਼ਰਤਾਂ ਤੇ ਨਿਯਮ ਪੂਰੇ ਨਹੀਂ ਕਰ ਸਕਿਆ।

ਚੇਤੰਨਿਆ ਨਾਲ ਨਹੀਂ ਹੋ ਰਿਹਾ ਸੰਪਰਕ
ਸੰਸਦ ਮੈਂਬਰ ਕਿਰਨ ਖੇਰ ਅਤੇ ਸਹਿਦੇਵ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਜਾਨ ਦਾ ਖਤਰਾ ਦੱਸ ਕੇ ਸੁਰੱਖਿਆ ਦੀ ਗੁਹਾਰ ਲਾਉਣ ਵਾਲੇ ਚੇਤੰਨਿਆ ਨਾਲ ਚੰਡੀਗੜ੍ਹ ਪੁਲਸ ਸੰਪਰਕ ਨਹੀਂ ਕਰ ਸਕੀ ਹੈ। ਦੋ ਦਿਨਾਂ ਤੋਂ ਪੁਲਸ ਚੇਤੰਨਿਆ ਨਾਲ ਕਿਸੇ ਨਾ ਕਿਸੇ ਜ਼ਰੀਏ ਸੰਪਰਕ ਕਰਨਾ ਚਾਹੁੰਦੀ ਹੈ। ਪੁਲਸ ਹਰ ਰੋਜ਼ ਸਵੇਰੇ-ਸ਼ਾਮ ਕੋਠੀ ਦੇ ਬਾਹਰ ਜਾ ਰਹੀ ਹੈ ਅਤੇ ਫੋਟੋ ਖਿੱਚ ਕੇ ਆਪਣੇ ਕੋਲ ਰੱਖ ਰਹੀ ਹੈ, ਤਾਂਕਿ ਆਉਣ ਵਾਲੇ ਸਮੇਂ ’ਚ ਅਦਾਲਤ ’ਚ ਜਵਾਬ ਦੇਣਾ ਪਵੇ ਤਾਂ ਸਬੂਤਾਂ ਦੇ ਨਾਲ ਦੇ ਸਕੇ।

ਇਹ ਵੀ ਪੜ੍ਹੋ : ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ, ਇੰਡਸਟਰੀ ਨੂੰ ਮਿਲ ਸਕਦੀ ਰਾਹਤ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News