ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਬਾਰੇ ਜਾਣੋ ਖਾਸ ਗੱਲਾਂ

03/15/2019 4:36:26 PM

ਜਲੰਧਰ/ਚੰਡੀਗੜ੍ਹ : ਕਿਰਨ ਖੇਰ ਦਾ ਜਨਮ 14 ਜੂਨ 1955 ਨੂੰ ਬੇਂਗਲੁਰੂ 'ਚ ਹੋਇਆ ਸੀ। ਉਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਚੰਡੀਗੜ੍ਹ ਤੋਂ ਹੀ ਪ੍ਰਾਪਤ ਕੀਤੀ ਹੈ। ਚੰਡੀਗੜ੍ਹ ਦੇ ਹੀ ਇੰਡੀਅਨ ਥੀਏਟਰ ਆਫ  ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਬੈਚਲਰ ਕੀਤੀ ਹੈ। ਕਿਰਨ ਖੇਰ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਤੋਂ ਐੱਮ. ਏ. ਦੀ ਡਿਗਰੀ ਹਾਸਲ ਕੀਤੀ ਹੈ। ਕਿਰਨ ਖ੍ਰੇਰ ਦਾ ਪਹਿਲਾਂ ਮੁੰਬਈ ਦੇ ਉਦਯੋਗਪਤੀ ਗੌਤਮ ਬੇਰੀ ਨਾਲ ਵਿਆਹ ਹੋਇਆ ਸੀ ਪਰ ਬਾਅਦ 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। 1985 'ਚ ਕਿਰਨ ਖੇਰ ਦਾ ਅਦਾਕਾਰ ਅਨੁਪਮ ਖੇਰ ਨਾਲ ਦੂਜਾ ਵਿਆਹ ਹੋਇਆ। ਦੱਸ ਦਈਏ ਕਿ ਕਿਰਨ ਖੇਰ ਗ੍ਰਹਿ ਮਾਮਲਿਆਂ ਦੀ ਸਥਾਈ ਕਮੇਟੀ ਦੀ ਮੈਂਬਰ ਵੀ ਹੈ।

ਫਿਲਮੀ ਕਰੀਅਰ
* 1983 'ਚ ਪੰਜਾਬੀ ਫਿਲਮ 'ਆਸਰਾ ਪਿਆਰ ਦਾ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ।
* 1996 'ਚ 'ਸਰਦਾਰੀ ਬੇਗਮ' 'ਚ ਕੰਮ ਕੀਤਾ, ਜੋ ਬਹੁਤ ਮਸ਼ਹੂਰ ਰਹੀ।
* 2002 'ਚ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' ਨਾਲ ਐਕਟਿੰਗ ਦੀ ਛਾਪ ਛੱਡੀ।

ਸਮਾਜਿਕ ਕਾਰਜ
* 63 ਸਾਲਾ ਕਿਰਨ ਖੇਰ ਨੇ ਭਰੂਣ ਹੱਤਿਆ ਦੇ ਖਿਲਾਫ 'ਲਾਡਲੀ' ਮੁਹਿੰਮ 'ਚ ਅਹਿਮ ਭੂਮਿਕਾ ਨਿਭਾਈ।
* ਕੈਂਸਰ ਦੇ ਖਿਲਾਫ ਚਲਾਈ ਮੁਹਿੰਮ 'ਰੋਕੋ ਕੈਂਸਰ' ਨਾਲ ਵੀ ਜੁੜੀ ਰਹੀ।
* ਸਾਲ 2009 'ਚ ਭਾਜਪਾ 'ਚ ਸ਼ਾਮਲ ਹੋ ਗਈ।
* ਅੰਨਾ ਅੰਦੋਲਨ 'ਚ ਵੀ ਜੁੜੀ।


Anuradha

Content Editor

Related News