ਬੱਚਿਆਂ ਜ਼ਰੀਏ ਪ੍ਰਚਾਰ ਕਰਾਉਣ ਸਬੰਧੀ ''ਕਿਰਨ ਖੇਰ'' ਨੂੰ ਦੂਜੀ ਵਾਰ ਨੋਟਿਸ ਜਾਰੀ
Monday, May 13, 2019 - 01:16 PM (IST)

ਚੰਡੀਗੜ੍ਹ (ਸਾਜਨ) : ਭਾਜਪਾ ਉਮੀਦਵਾਰ ਕਿਰਨ ਖੇਰ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਸੋਸ਼ਲ ਮੀਡੀਆ 'ਚ ਭਾਜਪਾ ਜ਼ਿਲਾ ਪ੍ਰਧਾਨ ਨਰੇਸ਼ ਅਰੋੜਾ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ 'ਚ ਨਰੇਸ਼ ਅਰੋੜਾ ਨਾਲ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਲਈ ਵੋਟਾਂ ਮੰਗਦੇ ਹੋਏ ਬੱਚਿਆਂ ਨੂੰ ਵਿਖਾਇਆ ਗਿਆ ਹੈ। ਇਸ ਸਬੰਧ 'ਚ ਐਤਵਾਰ ਨੂੰ ਚੋਣ ਕਮਿਸ਼ਨ ਵੱਲੋਂ ਕਿਰਨ ਖੇਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ 'ਚ ਤਲਖ ਲਹਿਜੇ ਨਾਲ ਕਮਿਸ਼ਨ ਨੇ ਪੁੱਛਿਆ ਹੈ ਕਿ ਚਿਤਾਵਨੀ ਤੋਂ ਬਾਅਦ ਵੀ ਚੋਣ ਜ਼ਾਬਤੇ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ। ਤੁਸੀਂ ਦੱਸੋ ਕਿ ਤੁਹਾਡੇ 'ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨੋਟਿਸ ਦਾ 24 ਘੰਟਿਆਂ 'ਚ ਜਵਾਬ ਮੰਗਿਆ ਗਿਆ ਹੈ। ਮਾਡਲ ਕੋਡ ਆਫ ਕੰਡਕਟ ਦੇ ਅਫਸਰ ਨੇ ਦੱਸਿਆ ਕਿ ਬੱਚਿਆਂ ਵੱਲੋਂ ਪ੍ਰਚਾਰ ਨੂੰ ਲੈ ਕੇ ਪਹਿਲਾਂ ਵੀ ਕਿਰਨ ਖੇਰ ਨੂੰ ਚਿਤਾਵਨੀ ਦਿੱਤੀ ਗਈ ਸੀ। ਨੋਟਿਸ ਜਾਰੀ ਕਰਕੇ ਇਸ 'ਤੇ ਜਵਾਬ ਮੰਗਿਆ ਗਿਆ ਹੈ।