ਲੁਧਿਆਣਾ ਦਾ ਕੱਪੜਾ ਉਦਯੋਗ ‘ਮੇਕ ਇਨ ਇੰਡੀਆ’ ਦੀ ਧੜਕਣ : ਅਰਜੁਨ ਮੁੰਡਾ
Wednesday, Jul 30, 2025 - 04:01 PM (IST)

ਲੁਧਿਆਣਾ (ਵਿੱਕੀ): ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਮੋਦੀ ਸਰਕਾਰ ਵਿਚ ਸਾਬਕਾ ਕੇਂਦਰੀ ਆਦਿਵਾਸੀ ਮਾਮਲਿਆਂ ਦੇ ਮੰਤਰੀ, ਮੌਜੂਦਾ ਸੰਸਦ ਮੈਂਬਰ ਅਰਜੁਨ ਮੁੰਡਾ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਪ੍ਰਮੁੱਖ ਕੱਪੜਾ ਉਦਯੋਗਾਂ ਦਾ ਦੌਰਾ ਕੀਤਾ। ਆਪਣੇ ਉਦਯੋਗਿਕ ਦੌਰੇ ਦੇ ਹਿੱਸੇ ਵਜੋਂ ਉਨ੍ਹਾਂ ਨੇ ਸ਼ਹਿਰ ਦੇ ਪੁਰਾਣੇ ਤੇ ਇਤਿਹਾਸਕ ਮਾਧੋਪੁਰੀ ਵਿਚ ਸਥਿਤ 'ਭੋਲੇ ਸ਼ੰਕਰ ਨਿਟਵੇਅਰ' ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਯੂਨਿਟ ਵਿੱਚ ਚੱਲ ਰਹੇ ਉਤਪਾਦਨ ਕਾਰਜ, ਮਸ਼ੀਨਾਂ ਦੀ ਗੁਣਵੱਤਾ ਅਤੇ ਕਰਮਚਾਰੀਆਂ ਦੀ ਕੁਸ਼ਲਤਾ ਨੂੰ ਨੇੜਿਓਂ ਦੇਖਿਆ ਅਤੇ ਪ੍ਰਸ਼ੰਸਾ ਕੀਤੀ।
ਇਸ ਤੋਂ ਪਹਿਲਾਂ, ਭੋਲੇ ਸ਼ੰਕਰ ਨਿਟਵੇਅਰ ਦੇ ਐੱਮ.ਡੀ. ਵਿਵੇਕ ਵਰਮਾ ਅਤੇ ਹਨੀਸ਼ ਬਜਾਜ ਨੇ ਮੁੰਡਾ ਦਾ ਸਵਾਗਤ ਕੀਤਾ। ਐੱਮ.ਪੀ. ਮੁੰਡਾ ਨੇ ਕਿਹਾ ਕਿ ਲੁਧਿਆਣਾ ਸਿਰਫ਼ ਇਕ ਉਦਯੋਗਿਕ ਸ਼ਹਿਰ ਨਹੀਂ ਹੈ, ਸਗੋਂ ਸਵੈ-ਨਿਰਭਰ ਭਾਰਤ ਦੀ ਨੀਂਹ ਹੈ। ਇੱਥੋਂ ਦੇ ਕੱਪੜਾ ਉਦਯੋਗ ਵਿਸ਼ਵ ਬਾਜ਼ਾਰ ਵਿਚ ਭਾਰਤ ਦੀ ਛਵੀ ਨੂੰ ਮਜ਼ਬੂਤ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਮੁੰਡਾ ਨੇ ਭੋਲੇ ਸ਼ੰਕਰ ਨਿਟਵੀਅਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਦਯੋਗ ਲੁਧਿਆਣਾ ਦੀ ਪਛਾਣ ਹੈ। ਇਹ ਉਦਯੋਗ ਵਿਵੇਕ ਵਰਮਾ ਤੇ ਹਨੀਸ਼ ਬਜਾਜ ਦੀ ਟੀਮ ਦੀ ਮਿਹਨਤ ਕਾਰਨ ਪੂਰੇ ਭਾਰਤ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦੇ ਬ੍ਰਾਂਡ ਸਟੋਨ ਪੇਪਰ ਦੀਆਂ ਜੈਕਟਾਂ ਨਾ ਸਿਰਫ਼ ਫੈਸ਼ਨੇਬਲ ਹਨ, ਸਗੋਂ ਉਨ੍ਹਾਂ ਦੀ ਗੁਣਵੱਤਾ ਵੀ ਵਿਲੱਖਣ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਨੌਜਵਾਨ ਕਾਮਿਆਂ ਅਤੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਮਿਹਨਤੀ ਵਰਗ ਅਸਲ ਰਾਸ਼ਟਰ ਨਿਰਮਾਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਨਾ ਸਿਰਫ਼ ਵੱਡੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ, ਸਗੋਂ ਐੱਮ.ਐੱਸ.ਐੱਮ.ਈ. ਖੇਤਰ ਤੇ ਘਰੇਲੂ ਉਤਪਾਦਨ ਇਕਾਈਆਂ ਨੂੰ ਵਿਸ਼ਵਵਿਆਪੀ ਮੁਕਾਬਲੇ ਲਈ ਤਿਆਰ ਕਰਨਾ ਹੈ।
ਸਾਬਕਾ ਮੰਤਰੀ ਨੇ ਉਦਯੋਗਪਤੀਆਂ ਨੂੰ ਨਵੀਨਤਾ, ਡਿਜੀਟਲ ਮਾਰਕੀਟਿੰਗ ਅਤੇ ਨਿਰਯਾਤ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਇਸ ਦੌਰਾਨ ਉਦਯੋਗ ਦੇ ਨੁਮਾਇੰਦਿਆਂ ਨੇ ਮੁੰਡਾ ਨੂੰ ਲੁਧਿਆਣਾ ਉਦਯੋਗ ਨਾਲ ਸਬੰਧਤ ਕੁਝ ਵਿਹਾਰਕ ਚੁਣੌਤੀਆਂ, ਜਿਵੇਂ ਕਿ ਕੱਚੇ ਮਾਲ ਦੀ ਕੀਮਤ, ਨਿਰਯਾਤ 'ਤੇ ਟੈਕਸ ਦੀਆਂ ਪੇਚੀਦਗੀਆਂ ਅਤੇ ਕਾਮਿਆਂ ਲਈ ਹੁਨਰ ਵਿਕਾਸ ਦੀ ਜ਼ਰੂਰਤ ਤੋਂ ਵੀ ਜਾਣੂ ਕਰਵਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8