Target ਪੂਰਾ ਨਾ ਕਰਨ ਵਾਲੇ ਮੁਲਾਜ਼ਮਾਂ ''ਤੇ ਹੋਵੇਗੀ ਕਾਰਵਾਈ! ਹਰ ਹਫਤੇ ਕਰਨੀ ਹੋਵੇਗੀ 2.5 ਕਰੋੜ ਦੀ ਵਸੂਲੀ
Friday, Jul 25, 2025 - 03:47 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਰ ਹਫਤੇ 2.5 ਕਰੋੜ ਦੀ ਵਸੂਲੀ ਕਰਨੀ ਹੋਵੇਗੀ। ਇਹ ਟਾਰਗੈੱਟ ਕਮਿਸ਼ਨਰ ਆਦਿੱਤਿਆ ਵੱਲੋਂ ਵੀਰਵਾਰ ਨੂੰ ਬੁਲਾਈ ਗਈ ATP ਅਤੇ ਇੰਸਪੈਕਟਰਾਂ ਦੀ ਮੀਟਿੰਗ ਦੌਰਾਨ ਫਿਕਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬਿਲਡਿੰਗ ਦਾ ਨਿਰਮਾਣ ਨਾਜਾਇਜ਼ ਤੌਰ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਬਿਲਡਿੰਗ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀ ਹੈ ਤਾਂ ਉਸ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪੈਂਡਿੰਗ ਚਲਾਨਾਂ ਦੀ ਅਸਿਸਮੈਂਟ ਅਤੇ ਰਿਕਵਰੀ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਲਈ ਬੋਲਿਆ ਗਿਆ ਹੈ। ਕਮਿਸ਼ਨਰ ਨੇ ਸਾਫ ਕਰ ਦਿੱਤਾ ਹੈ ਕਿ ਹਰ ਹਫਤੇ 2.5 ਕਰੋੜ ਦੀ ਵਸੂਲੀ ਦਾ ਟਾਰਗੈੱਟ ਪੂਰਾ ਨਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: 3 ਮਿੰਟਾਂ 'ਚ ਪਿਓ ਨੂੰ 'ਧੋਖਾ' ਦੇ ਗਈ ਕੁੜੀ! ਹੋਸ਼ ਉਡਾ ਦੇਵੇਗੀ ਪੂਰੀ ਖ਼ਬਰ
ਕਰੱਪਸ਼ਨ ਦੀ ਸ਼ਿਕਾਇਤ ’ਤੇ ਬਦਲੇ ਗਏ MTP ਵਿਜੇ ਨੂੰ ਨਹੀਂ ਕੀਤਾ ਜਾ ਰਿਹਾ ਹੈ ਰਿਲੀਵ
ਮੀਟਿੰਗ ’ਚ MTP ਵਿਜੇ ਵੀ ਮੌਜੂਦ ਸਨ, ਜਿਸ ਨੂੰ 21 ਜੁਲਾਈ ਨੂੰ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਲੋਂ ਅਬੋਹਰ ’ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸਿੱਧੇ ਮੰਤਰੀ ਵੱਲੋਂ MTP ਵਿਜੇ ਖਿਲਾਫ ਮਿਲ ਰਹੀਆਂ ਕਰੱਪਸ਼ਨ ਦੀਆਂ ਸ਼ਿਕਾਇਤਾਂ ’ਤੇ ਕੀਤੀ ਗਈ ਹੈ, ਕਿਉਂਕਿ ਉਸ ਵਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮਿਲੀਭੁਗਤ ਕਾਰਨ ਉਨ੍ਹਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੈਟਿੰਗ ਨਾ ਹੋਣ ’ਤੇ ਨਕਸ਼ਾ ਪਾਸ ਕਰਨ ਜਾਂ ਬਿਲਡਿੰਗ ਨੂੰ ਰੈਗੂਲਰ ਕਰਨ ਦੇ ਕੇਸ ਵੀ ਇਤਰਾਜ਼ ਲਗਾ ਕੇ ਪੈਂਡਿੰਗ ਕੀਤੇ ਜਾ ਰਹੇ ਸਨ, ਜਿਸ ਦੇ ਮੱਦੇਨਜ਼ਰ ਸਰਕਾਰ ਵਲੋਂ ਟਰਾਂਸਫਰ ਕਰਨ ਤੋਂ ਬਾਅਦ ਵੀ ਕਮਿਸ਼ਨਰ ਵਲੋਂ ਹੁਣ ਤੱਕ ਐੱਮ. ਟੀ. ਪੀ. ਵਿਜੇ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8