ਪੰਜਾਬ ''ਚ ਡੇਰੇ ਦੀ ਜ਼ਮੀਨ ਨੂੰ ਲੈ ਕੇ ਪੈ ਗਿਆ ਰੌਲਾ, ਪੂਰਾ ਪਿੰਡ ਹੋ ਗਿਆ ਇਕੱਠਾ

Tuesday, Jul 29, 2025 - 12:49 PM (IST)

ਪੰਜਾਬ ''ਚ ਡੇਰੇ ਦੀ ਜ਼ਮੀਨ ਨੂੰ ਲੈ ਕੇ ਪੈ ਗਿਆ ਰੌਲਾ, ਪੂਰਾ ਪਿੰਡ ਹੋ ਗਿਆ ਇਕੱਠਾ

ਫਤਹਿਗੜ੍ਹ ਸਾਹਿਬ (ਬੀਜਾ) : ਜ਼ਿਲ੍ਹੇ ਦੇ ਪਿੰਡ ਧੀਰਪੁਰ ਵਿਖੇ ਮਾਹੌਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦੋਂ ਇਥੋਂ ਦੇ ਬਹੁਤ ਹੀ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲੇ ਸਥਾਨ ਡੇਰਾ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦੇ ਪਰਿਵਾਰ ਨੇ ਡੇਰੇ ਦੇ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਗਾ ਦਿੱਤੇ। ਬਾਬਾ ਰਾਮ ਸਿੰਘ ਗੰਡੂਆਂ ਵਾਲੇ ਦੇ ਭਤੀਜ ਨੂੰਹ ਕਰਮਜੀਤ ਕੌਰ ਅਤੇ ਪੋਤੇ ਕਰਨ ਇੰਦਰ ਸਿੰਘ ਨੇ ਡੇਰੇ ਦੇ ਮੁੱਖ ਪ੍ਰਬੰਧਕ ਬੀਬਾ ਕੁਲਵਿੰਦਰ ਕੌਰ ਕਿੰਦਾ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪਿਛਲੇ ਕਰੀਬ 40 ਸਾਲ ਤੋਂ ਬਾਬਾ ਜੀ ਦੀ ਜ਼ਮੀਨ ਦੀ ਵਾਹੀ ਕਰਕੇ ਘਰ ਦਾ ਗੁਜ਼ਾਰਾ ਘਰ ਰਹੇ ਸਨ। ਪ੍ਰੰਤੂ ਹੁਣ ਬੀਬਾ ਕੁਲਵਿੰਦਰ ਕੌਰ ਕਿੰਦਾ ਵੱਲੋਂ ਇਕ ਵਸੀਅਤ ਵਿਖਾ ਕੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਿਆਂ ਜ਼ਮੀਨ ਖੋਹੀ ਜਾ ਰਹੀ ਹੈ ਜਦਕਿ ਪਰਿਵਾਰ ਨੇ ਇਸ ਵਸੀਅਤ ਨੂੰ ਜਾਅਲੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਸੀਅਤ ਵਿਚ ਨਾ ਤਾਂ ਕੋਈ ਪਿੰਡ ਦਾ ਲੰਬੜਦਾਰ ਸ਼ਾਮਲ ਹੈ ਅਤੇ ਨਾ ਹੀ ਪਰਿਵਾਰ ਵਿੱਚੋਂ ਕਿਸੇ ਨੂੰ ਨਾਲ ਲੈ ਕੇ ਇਹ ਬਣਾਈ ਗਈ ਸੀ। 

ਇਹ ਵੀ ਪੜ੍ਹੋ : ਪੰਜਾਬ ਰਾਜ ਬਿਜਲੀ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ, ਬਿਜਲੀ ਕੁਨੈਕਸ਼ਨ 'ਚ ਹੋ ਗਿਆ ਵੱਡਾ...

ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਚਾਇਤ ਅਤੇ ਡੇਰਾ ਦੁਫੇੜਾ ਸਾਹਿਬ ਡੇਰੇ ਵਿਚ ਕਈ ਵਾਰ ਸਮਝੌਤਾ ਹੋਇਆ ਪ੍ਰੰਤੂ ਮੁੱਖ ਪ੍ਰਬੰਧਕ ਵੱਲੋਂ ਸਮਝੋਤੇ ਨੂੰ ਪਿੱਛੇ ਛੱਡ ਕੇ ਹੁਣ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਜੀ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਪਿੰਡ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਇਹ ਬਾਬਾ ਜੀ ਦਾ ਪਰਿਵਾਰ ਬੇਹੱਦ ਸ਼ਰੀਫ ਪਰਿਵਾਰ ਹੈ ਜਿਸ ਕਰਕੇ ਸਾਰਾ ਪਿੰਡ ਇਨ੍ਹਾਂ ਦੇ ਹੱਕ ਵਿਚ ਖੜਾ ਹੈ। ਪ੍ਰੰਤੂ ਡੇਰਾ ਪ੍ਰਬੰਧਕ ਵੱਲੋਂ ਇਨ੍ਹਾਂ ਨਾਲ ਜਾਣ ਬੁਝ ਕੇ ਧੱਕਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਰ 'ਤਾ ਐਲਾਨ, ਭਰੀਆਂ ਜਾਣਗੀਆਂ ਇਹ ਅਸਾਮੀਆਂ

ਉੱਥੇ ਹੀ ਵਾਹੀ ਕਰਨ ਆਈ ਦੂਜੀ ਧਿਰ ਦੇ ਆਗੂ ਬਲਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਪਰਿਵਾਰ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਨਾਲ ਦੁਰਵਿਵਹਾਰ ਕਰਦਾ ਸੀ ਜਿਸ ਕਰਕੇ ਬਾਬਾ ਜੀ ਵੱਲੋਂ ਬੀਬਾ ਕੁਲਵਿੰਦਰ ਕੌਰ ਕਿੰਦਾ ਦੇ ਨਾਮ ਵਸੀਅਤ ਲਿਖਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਾਣ ਬੁੱਝ ਕੇ ਬੀਬਾ ਕੁਲਵਿੰਦਰ ਕੌਰ ਕਿੰਦਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਸਬ ਇੰਸਪੈਕਟਰ 'ਤੇ ਹੋਈ ਗਈ ਵੱਡੀ ਕਾਰਵਾਈ, ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News