ਪੰਜਾਬ: 3 ਮਿੰਟਾਂ ''ਚ ਪਿਓ ਨੂੰ ''ਧੋਖਾ'' ਦੇ ਗਈ ਕੁੜੀ! ਹੋਸ਼ ਉਡਾ ਦੇਵੇਗੀ ਪੂਰੀ ਖ਼ਬਰ
Friday, Jul 25, 2025 - 03:30 PM (IST)

ਲੁਧਿਆਣਾ (ਤਰੁਣ): ਥਾਣਾ ਦਰੇਸੀ ਦੇ ਇਲਾਕੇ ਵਿਚ ਸਥਿਤ ਇਕ ਫੈਕਟਰੀ ਤੋਂ ਇਕ ਨਾਬਾਲਗ ਮੁੰਡਾ 14 ਸਾਲ ਦੀ ਕੁੜੀ ਨੂੰ ਭਜਾ ਕੇ ਲੈ ਗਿਆ। ਸਿਰਫ਼ 3 ਮਿੰਟ ਵਿਚ ਕੁੜੀ ਆਪਣੇ ਪਿਓ ਨੂੰ ਧੋਖਾ ਦੇ ਕੇ ਮੁੰਡੇ ਦੇ ਝਾਂਸੇ ਵਿਚ ਫੱਸ ਕੇ ਉਸ ਨਾਲ ਦੌੜ ਗਈ। ਕੁੜੀ ਦੇ ਪਿਤਾ ਨੇ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਮਗਰੋਂ ਪੁਲਸ ਨੇ ਮਿਥੁਨ ਰਾਮ ਵਾਸੀ ਸਮਰਾਟ ਕਾਲੋਨੀ ਜੱਸੀਆਂ ਰੋਡ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - 'ਅਸਤੀਫ਼ਾ ਦੇ ਦਿਓ...' ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਸਖ਼ਤ Warning
ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ 14 ਸਾਲਾ ਧੀ ਕਾਰਾਬਾਰਾ ਰੋਡ ਸਥਿਤ ਇਕ ਫੈਕਟਰੀ ਵਿਚ ਧਾਗੇ ਕੱਟਣ ਦਾ ਕੰਮ ਕਰਦੀ ਹੈ। ਉਸੇ ਫੈਕਟਰੀ ਵਿਚ ਮੁਲਜ਼ਮ ਮਿਥੁਨ ਵੀ ਕੰਮ ਕਰਦਾ ਹੈ। ਮਿਥੁਨ ਮੂਲ ਤੌਰ 'ਤੇ ਬਿਹਾਰ ਦਾ ਰਹਿਣ ਵਾਲਾ ਹੈ, ਜੋ ਉਸ ਦੀ ਧੀ 'ਤੇ ਬੁਰੀ ਨਜ਼ਰ ਰੱਖਦਾ ਸੀ। 16 ਜੁਲਾਈ ਨੂੰ ਉਸ ਦੀ ਧੀ 8.57 'ਤੇ ਘਰੋਂ ਫੈਕਟਰੀ ਲਈ ਨਿਕਲੀ। 3 ਮਿੰਟ ਬਾਅਦ ਹੀ ਉਹ ਵੀ ਫੈਕਟਰੀ ਜਾਣ ਲਈ ਘਰੋਂ ਨਿਕਲ ਗਿਆ। ਜਦੋਂ ਉਹ ਫੈਕਟਰੀ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਸ ਦੀ ਧੀ ਤਾਂ ਫੈਕਟਰੀ ਆਈ ਹੀ ਨਹੀਂ। ਜਾਂਚ ਪੜਤਾਲ ਕਰਨ 'ਤੇ ਫੈਕਟਰੀ ਮਾਲਕ ਤੋਂ ਪਤਾ ਲੱਗਿਆ ਕਿ ਮਿਥੁਨ ਵੀ ਮੁੰਬਈ ਚਲਾ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਧੀ ਨੇ 3 ਮਿੰਟਾਂ ਵਿਚ ਹੀ ਉਸ ਨੂੰ ਝਕਾਨੀ ਦੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! ਮਾਨ ਸਰਕਾਰ ਵੱਲੋਂ ਖ਼ਾਤਿਆਂ 'ਚ ਪਾਉਣ ਲਈ ਕਰੋੜਾਂ ਰੁਪਏ ਜਾਰੀ
ਮਿਥੁਨ ਦੀ ਜਾਣ-ਪਛਾਣ ਤੇ ਫੈਕਟਰੀ ਦੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਮਿਥੁਨ ਉਸ ਦੀ ਨਾਬਾਲਗ ਧੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਭਜਾ ਲੈ ਗਿਆ ਹੈ। ਜਾਂਚ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਤਕਰੀਬਨ ਇਕ ਹਫ਼ਤੇ ਬਾਅਦ ਪਰਿਵਾਰ ਨੇ ਕੁੜੀ ਦੇ ਲਾਪਤਾ ਹੋਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਕੇਸ ਦਰਜ ਕਰ ਕੇ ਨਾਬਾਲਗ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕੁੜੀ ਨੂੰ ਲੈ ਕੇ ਫ਼ਰਾਰ ਹੋਣ ਵਾਲੇ ਮੁੰਡੇ ਦੀ ਉਮਰ ਵੀ 18 ਸਾਲ ਤੋਂ ਘੱਟ ਹੈ। ਫ਼ਿਲਹਾਲ ਪੁਲਸ ਦੋਹਾਂ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8