ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਪਰਦਾਫਾਸ਼

Tuesday, Jun 09, 2020 - 06:08 PM (IST)

ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਪਰਦਾਫਾਸ਼

ਸੁਲਤਾਨਪੁਰ ਲੋਧੀ (ਸੋਢੀ) - ਆਪਣੇ ਹੀ ਬੱਚੇ ਨੂੰ ਘਰੋਂ ਭਜਾ ਕੇ ਅਗਵਾ ਦਾ ਡਰਾਮਾ ਰਚਣ ਵਾਲੇ ਪਿਓ ਦਾ ਸਥਾਨਿਕ ਪੁਲਸ ਨੇ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਪਰਦਾਫਾਸ਼ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਲਤਾਨਪੁਰ ਲੋਧੀ ਦੇ ਐੱਸ.ਐੱਚ. ਓ ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਪਿੰਡ ਕਮਾਲਪੁਰ (ਮੋਠਾਂਵਾਲਾ) ਨਿਵਾਸੀ ਜਗਜੀਤ ਸਿੰਘ ਨੇ 2 ਜੂਨ ਨੂੰ ਪੁਲਸ ਨੂੰ ਦਰਖਾਸਤ ਦਿੱਤੀ ਕਿ ਉਸ ਦੇ ਮੁੰਡੇ ਨੂੰ ਕੁਝ ਇਕ ਵਿਅਕਤੀਆਂ ਨੇ ਅਗਵਾ ਕਰ ਲਿਆ। ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਜਸਵੀਰ ਸਿੰਘ ਪੱਪਾ, ਰਮੇਸ਼ ਕੁਮਾਰ, ਤਰੁਣ ਅਤੇ ਬਗੀਚਾ ਸਿੰਘ ਵਿਰੁੱਧ ਅਗਵਾ ਕਰਨ ਦਾ ਕੇਸ ਧਾਰਾ 365 ਤਹਿਤ ਦਰਜ ਕਰਦੇ ਹੋਏ ਮਾਮਲੇ ਦੀ ਵੱਖ-ਵੱਖ ਐਂਗਲਾ ਤੋਂ ਜਾਂਚ ਕੀਤੀ। 

ਪੜ੍ਹੋ ਇਹ ਵੀ - ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ ਕਿਸਾਨ (ਵੀਡੀਓ)

ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਲੜਕੇ ਮਨਪ੍ਰੀਤ ਸਿੰਘ 17 ਸਾਲ ਨੂੰ ਬਰਾਮਦ ਕਰਕੇ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ। ਬੱਚੇ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਹੀ ਉਹਨੂੰ ਕੁੱਟ ਕੇ ਘਰੋਂ ਭਜਾ ਦਿੱਤਾ ਸੀ ਅਤੇ ਉਹ ਅੱਠ ਨੌਂ ਦਿਨ ਆਪਣੇ ਦੋਸਤ ਕੋਲ ਰਿਹਾ। ਉਪਰੰਤ ਉਹ ਆਪਣੇ ਮਾਮਿਆਂ ਦੇ ਫਗਵਾੜਾ ਚਲਾ ਗਿਆ, ਜਿਥੇ ਉਸ ਦੇ ਮਾਮੇ ਨੇ ਉਸ ਦੀ ਮਾਂ ਨੂੰ ਫੋਨ ਉੱਤੇ ਸੂਚਿਤ ਕਰ ਦਿੱਤਾ ਕਿ ਮਨਪ੍ਰੀਤ ਉਨ੍ਹਾਂ ਕੋਲ ਆ ਗਿਆ ਹੈ। 

ਪੜ੍ਹੋ ਇਹ ਵੀ - ATM ਕੈਸ਼ ਦੇ ਰੱਖ-ਰਖਾਅ ਲਈ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)

ਐੱਸ. ਐੱਚ. ਓ. ਨੇ ਦੱਸਿਆ ਤੋਂ ਜਗਜੀਤ ਸਿੰਘ ਅਤੇ ਉਸ ਦੀ ਮੂੰਹ ਬੋਲੀ ਭੈਣ ਕੁਲਜੀਤ ਕੌਰ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਕੋਲ ਚਲੇ ਗਏ ਅਤੇ ਕਹਿਣ ਲੱਗੇ ਕਿ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ। ਜਿਸ ’ਤੇ ਉਨ੍ਹਾਂ ਵਿਧਾਇਕ ਨੂੰ ਕਿਹਾ ਕਿ ਇਨ੍ਹਾਂ ਨੂੰ ਮੇਰੇ ਕੋਲ ਭੇਜੋ ਪਰ ਜਗਜੀਤ ਸਿੰਘ ਉਨ੍ਹਾਂ ਕੋਲ ਅਜੇ ਤੱਕ ਨਹੀਂ ਪਹੁੰਚਿਆ। ਕਿਉਂਕਿ ਉਸ ਨੇ ਆਪਣੇ ਪੁੱਤਰ ਦੇ ਅਗਵਾ ਦਾ ਡਰਾਮਾ ਰਚਿਆ ਸੀ। ਇਸੇ ਦੌਰਾਨ ਥਾਣੇ ’ਚ ਮੌਕੇ ’ਤੇ ਮੌਜੂਦ ਜਸਵੀਰ ਸਿੰਘ ਪੱਪਾ ਆਦਿ ਨੇ ਦੱਸਿਆ ਕਿ ਜਗਜੀਤ ਸਿੰਘ ਨੇ ਉਨ੍ਹਾਂ ਕੋਲੋਂ 10 ਹਜ਼ਾਰ ਰੁਪਏ ਵੀ ਲੈ ਲਏ ਅਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਨੂੰ ਦੋ ਲੱਖ ਰੁਪਏ ਦਿਓ, ਮੈਂ ਆਪਣੀ ਦਰਖ਼ਾਸਤ ਵਾਪਸ ਲੈ ਲਵਾਂਗਾ।

ਪੜ੍ਹੋ ਇਹ ਵੀ - ਜ਼ੀਰੇ ’ਚ ਅਣਪਛਾਤੇ ਲੋਕਾਂ ਵਲੋਂ ਗੁੰਡਾਗਰਦੀ, ਘਰ ’ਤੇ ਕੀਤਾ ਇੱਟਾਂ ਰੋੜਿਆਂ ਨਾਲ ਹਮਲਾ (ਤਸਵੀਰਾਂ) 

ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਤੋਂ ਉਦੋਂ ਪਰਦਾ ਉੱਠਿਆ ਜਦੋਂ ਮਨਪ੍ਰੀਤ ਸਿੰਘ ਦੇ ਮਾਮੇ ਨੇ ਸਤਨਾਮਪੁਰਾ ਥਾਣੇ ਵਿੱਚ ਜਾ ਕੇ ਦੱਸਿਆ ਕਿ ਇਹ ਲੜਕਾ ਅਗਵਾ ਨਹੀਂ ਹੋਇਆ ਸੀ, ਇਹ ਸਾਡੇ ਕੋਲ ਆ ਗਿਆ ਹੈ, ਜਿਸ ਦੇ ਸਤਨਾਮਪੁਰਾ ਥਾਣਾ ਦੀ ਪੁਲਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੇ ਪਿਤਾ ਜਗਜੀਤ ਸਿੰਘ ’ਤੇ ਕੇਸ ਦਰਜ ਕਰ ਲਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ, ਜੋ ਅਜੇ ਤੱਕ ਫਰਾਰ ਹੈ। 

ਪੜ੍ਹੋ ਇਹ ਵੀ - ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਉਨ੍ਹਾਂ ਇਹ ਵੀ ਦੱਸਿਆ ਕਿ ਮਨਪ੍ਰੀਤ ਸਿੰਘ ਨੂੰ ਉਸ ਦੀ ਮਾਤਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗਜੀਤ ਸਿੰਘ ਦੇ ਚਾਰ ਵਿਆਹ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਮਾਮਿਆਂ ਜਾਂ ਮਾਂ ਕੋਲ ਰਹੇਗਾ, ਪਿਤਾ ਕੋਲ ਨਹੀਂ ਜਾਵੇਗਾ। ਐੱਸ. ਐੱਚ. ਓ. ਨੇ ਇਹ ਵੀ ਦੱਸਿਆ ਕਿ ਮਨਪ੍ਰੀਤ ਸਿੰਘ ਘਰੋ ਜਾਣ ਤੋਂ ਬਾਅਦ ਆਪਣੇ ਘਰੇ ਫੋਨ ਤੇ ਵੀ ਗੱਲ ਕਰਦਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਫਰਾਰ ਜਗਜੀਤ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ - ਗਰਮੀਆਂ ’ਚ ਪੀਓ ‘ਬੇਲ ਦਾ ਸ਼ਰਬਤ’, ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ


author

rajwinder kaur

Content Editor

Related News