10 ਲੋਕਾਂ ਦੇ ਕਾਤਲ ਨੂੰ ਸੁਪਰੀਮ ਕੋਰਟ ਨੇ ਵੀ ਸੁਣਾਈ ਸਜ਼ਾ-ਏ-ਮੌਤ (ਵੀਡੀਓ)

03/06/2019 2:00:30 PM

ਫਤਿਹਗੜ੍ਹ ਸਾਹਿਬ (ਵਿਪਨ)—2 ਵੱਖ-ਵੱਖ ਪਰਿਵਾਰਾਂ ਦੇ 10 ਲੋਕਾਂ ਨੂੰ ਨਹਿਰ 'ਚ ਧੱਕਾ ਦੇ ਕੇ ਕਤਲ ਕਰਨ ਵਾਲੇ ਦੋਸ਼ੀ ਖੁਸ਼ਵਿੰਦਰ ਸਿੰਘ ਨੂੰ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਖੁਸ਼ਵਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਦੋਸ਼ੀ ਖੁਸ਼ਵਿੰਦਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਸੀ ਤੇ ਹੁਣ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਦੋਸ਼ੀ ਨੂੰ ਸਜ਼ਾ ਏ ਮੌਤ ਦਾ ਫੈਸਲਾ ਬਰਕਰਾਰ ਰੱਖਿਆ ਹੈ। ਮਾਣਯੋਗ ਅਦਾਲਤ ਦੇ ਇਸ ਫੈਸਲੇ ਦਾ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸੁਆਗਤ ਕੀਤਾ ਗਿਆ ਹੈ।

ਦੱਸ ਦੇਈਏ ਕਿ 3 ਜੂਨ 2004 ਨੂੰ ਪੈਸਿਆਂ ਦੇ ਲਾਲਚ 'ਚ ਖੁਸ਼ਵਿੰਦਰ ਸਿੰਘ ਨੇ ਪਿੰਡ ਨੌਗਾਵਾਂ ਦੇ ਰਹਿਣ ਵਾਲੇ ਇਕ ਪਰਿਵਾਰ ਦੇ 4 ਜੀਆਂ ਕੁਲਵੰਤ ਸਿੰਘ ਉਸ ਦੀ ਪਤਨੀ ਹਰਜੀਤ ਸਿੰਘ ਉਨ੍ਹਾਂ ਦੀ ਧੀ ਰਮਨਦੀਪ ਕੌਰ ਤੇ ਪੁੱਤਰ ਅਰਵਿੰਦਰ ਸਿੰਘ ਨੂੰ ਨਹਿਰ 'ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਪਰਿਵਾਰ ਜਾਂ ਸੀ.ਬੀ.ਆਈ. ਨੂੰ ਇਸ ਕਤਲ ਸਬੰਧੀ ਕੋਈ ਸੁਰਾਖ ਨਹੀਂ ਮਿਲ ਸਕਿਆ ਤੇ ਜਦੋਂ ਸਾਲ 2012 'ਚ ਖੁਸ਼ਵਿੰਦਰ ਸਿੰਘ ਨੇ ਮੁਕਦਪੁਰ 'ਚ ਇਕ ਪਰਿਵਾਰ ਦੇ 7 ਜੀਆਂ ਨੂੰ ਮੌਤ ਦੇ ਘਾਟ ਉਤਾਰਣ ਦੀ ਕੋਸ਼ਿਸ਼ ਕੀਤੀ, ਜਿਸ 'ਚੋਂ ਪਰਿਵਾਰ ਦੀ ਧੀ ਜਸਮੀਨ ਕੌਰ ਬਚ ਨਿਕਲੀ ਤੇ ਉਸ ਨੇ ਕਾਤਲ ਨੂੰ ਬੇਨਕਾਬ ਕੀਤਾ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖੁਸ਼ਵਿੰਦਰ ਨੂੰ ਸਜ਼ਾ ਮਿਲਣ ਨਾਲ ਬੇਸ਼ੱਕ ਉਨ੍ਹਾਂ ਦੇ ਪਰਿਵਾਰ ਦੇ ਜੀਅ ਵਾਪਸ ਨਹੀਂ ਆਉਣੇ ਪਰ ਦੋਸ਼ੀ ਦੇ ਫਾਂਸੀ 'ਤੇ ਲਟਕਣ ਨਾਲ ਕਈ ਹੋਰ ਪਰਿਵਾਰ ਅਜਿਹੇ ਦਰਿੰਦੇ ਦੇ ਹੱਥੇ ਚੜ੍ਹਨ ਤੋਂ ਜ਼ਰੂਰ ਬੱਚ ਜਾਵੇਗਾ।


Shyna

Content Editor

Related News