ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ

Tuesday, Jun 02, 2020 - 07:34 PM (IST)

ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ

ਨਵਾਸ਼ਹਿਰ (ਜੋਵਨਪ੍ਰੀਤ) - ਪੰਜਾਬ ਦੇ ਜ਼ਿਲਾ ਨਵਾਂਸ਼ਹਿਰ ਦੇ ਖਟਕੜ ਕਲਾਂ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਦੇ ਕਰੀਬ 11 ਨੌਜਵਾਨਾਂ ਨੇ ਇਕ ਵਿਅਕਤੀ ’ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਉਕਤ ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਹਮਲੇ ਦੌਰਾਨ ਹਮਲਾਵਾਰਾਂ ਨੇ ਗਲੀ ਵਿੱਚ ਖੜ੍ਹੀਆਂ ਕਈ ਗੱਡਿਆਂ ਦੀ ਭੰਨ ਤੋੜ ਵੀ ਕਰ ਦਿੱਤੀ, ਜਿਸ ਦੀ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ ਕੈਮਰੇ ਵਿੱਚ ਕੈਦ ਹੋ ਗਈ। ਹਮਲਾਵਰਾਂ ਨੇ ਘਰਾਂ ਦੇ ਬਾਹਰ ਲੱਗੇ ਮੀਟਰ ਅਤੇ ਗੇਟਾਂ ’ਤੇ ਵੀ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਪਸਾਰ ਜਾਨਣ ਲਈ ਹੁਣ ਭਾਰਤ ਅਤੇ ਅਮਰੀਕਾ ਕਰਾਉਣਗੇ Sero Survey (ਵੀਡੀਓ)

ਪਿੰਡ ਖਟਕੜ ਕਲਾਂ ਦੇ ਇਕ ਯੁਵਕ ਨੇ ਪੱਤਰਕਾਰ ਨੂੰ ਦੱਸਿਆ ਕਿ 11 ਕੁ ਵਜੇ ਪਿੰਡ ਦੇ ਕੁਝ ਨੌਜਵਾਨਾਂ ਨੇ ਨਸ਼ੇ ਦੀ ਲੋਰ ਵਿੱਚ ਸੜਕ ’ਤੇ ਖੜ੍ਹੀਆਂ ਕਾਰਾਂ, ਲੋਕਾਂ ਦੇ ਘਰਾਂ ਦੇ ਮੀਟਰਾਂ ਅਤੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨ ਇਸ ਸਮੇਂ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਕੁਝ ਫਾਇਰ ਵੀ ਕੀਤੇ ਹਨ। 

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਇਕ ਸੰਘਰਸ਼ ਹੈ, ਆਓ ਖੁਸ਼ ਰਹਿਣਾ ਸਿੱਖੀਏ

ਗੰਭੀਰ ਰੂਪ ਵਿਚ ਜ਼ਖਮੀ ਨੌਜਵਾਨ ਗੁਰਦੀਪ ਸਿੰਘ ਪੁੱਤਰ ਸ. ਜਸਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਖਟਕੜ ਖੁਰਦ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾ ਵਿਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਦਾ ਭਰਾ ਗਗਨਦੀਪ ਸਿੰਘ ਸਮੇਤ ਪਰਿਵਾਰ ਆਪਣੇ ਘਰ ਹਾਜ਼ਰ ਸੀ। ਰਾਤ ਨੂੰ ਰੋਲਾ ਰੱਪਾ ਪੈਣ ਅਤੇ ਖੜਕਾ ਹੋਣ ’ਤੇ ਉਹ ਘਰ ਤੋਂ ਬਾਹਰ ਆ ਗਿਆ, ਤਾਂ ਉਸ ਨੇ ਦੇਖਿਆ ਕਿ ਦੋ ਮਾਰੂਤੀ ਆਲਟੋ ਕਾਰਾਂ ਅਤੇ ਇਕ ਟਾਟਾ ਇੰਡੀਗੋ ਕਾਰ ਦੀ ਕਿਸੇ ਨੇ ਭੰਨ ਤੋੜ ਕੀਤੀ ਹੋਈ ਸੀ। ਇੰਨੇ ਨੂੰ ਉਕਤ ਸਾਰੇ ਨੌਜਵਾਨਾਂ ਨੇ ਉਸਦੇ ਸਿਰ ’ਤੇ ਵਾਰ ਕਰ ਦਿੱਤਾ, ਜੋ ਉਸਦੇ ਸਿਰ ਦੇ ਪਿੱਛਲੇ ਪਾਸੇ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਪਿਆਮਾਮਲੇ ਦੀ ਜਾਂਚ ਕਰ ਰਹੇ ਬੰਗਾ ਡਵੀਜ਼ਨ ਦੇ ਡੀ. ਐੱਸ.ਪੀ. ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਇਸ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖਬਰ - ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਹੋਇਆ ਵਾਧਾ

ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ


author

rajwinder kaur

Content Editor

Related News