ਖੰਨਾ ਦੀ ਪ੍ਰਭਜੋਤ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ, ਜੱਜ ਬਣ ਕੇ ਕਰਵਾਈ ਬੱਲੇ-ਬੱਲੇ

Monday, Feb 19, 2024 - 02:14 PM (IST)

ਖੰਨਾ ਦੀ ਪ੍ਰਭਜੋਤ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ, ਜੱਜ ਬਣ ਕੇ ਕਰਵਾਈ ਬੱਲੇ-ਬੱਲੇ

ਖੰਨਾ (ਵਿਪਨ) : ਜੇਕਰ ਤੁਹਾਡੇ ਸੁਫ਼ਨੇ ਵੱਡੇ ਹਨ ਤਾਂ ਤੁਹਾਨੂੰ ਸਖ਼ਤ ਮਿਹਨਤ ਵੀ ਕਰਨੀ ਪਵੇਗੀ। ਇਹ ਸਫ਼ਲਤਾ ਦਾ ਮੰਤਰ ਜੱਜ ਬਣੀ ਖੰਨਾ ਦੀ ਧੀ ਪ੍ਰਭਜੋਤ ਕੌਰ ਨੇ ਦਿੱਤਾ ਹੈ।  ਪੰਚਾਇਤੀ ਰਾਜ ਵਿਭਾਗ ਵਿੱਚ ਬਤੌਰ ਜੇ. ਈ. ਵਜੋਂ ਕੰਮ ਕਰਦੇ ਜਸਵੰਤ ਸਿੰਘ ਅਤੇ ਮਨਜੀਤ ਕੌਰ ਦੀ ਪੁੱਤਰੀ ਪ੍ਰਭਜੋਤ ਕੌਰ ਨੇ 2023 ਵਿੱਚ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ, ਜਿਸ ਵਿੱਚ ਉਸ ਨੇ ਸਫ਼ਲਤਾ ਹਾਸਲ ਕੀਤੀ ਅਤੇ ਜੱਜ ਬਣੀ ਪ੍ਰਭਜੋਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਜਸਵੰਤ ਸਿੰਘ ਨੂੰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਰੂਹ ਕੰਬਾਊ ਰੇਲ ਹਾਦਸਾ : ਅੱਧਾ ਕਿਲੋਮੀਟਰ ਤੱਕ ਖਿੱਲਰੇ ਵਿਅਕਤੀ ਦੇ ਸਰੀਰ ਦੇ ਟੁਕੜੇ

ਉਸ ਦਾ ਕਹਿਣਾ ਹੈ ਕਿ ਉਸ ਨੂੰ ਘਰੋਂ ਬਹੁਤ ਸਹਿਯੋਗ ਮਿਲਿਆ, ਜਿਸ ਦੀ ਬਦੌਲਤ ਉਹ ਅੱਜ ਜੱਜ ਬਣ ਸਕੀ ਹੈ। ਪ੍ਰਭਜੋਤ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ ਇਨਸਾਫ਼ ਕਰਨਾ ਹੋਵੇਗਾ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ।
ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News