ਖੰਨਾ ਦੇ ਸਰਕਾਰੀ ਹਸਪਤਾਲ ''ਚੋਂ ਮੁਲਜ਼ਮ ASI ਨੂੰ ਧੱਕਾ ਦੇ ਕੇ ਫ਼ਰਾਰ, ਫਿਲਮੀ ਸਟਾਈਲ ''ਚ ਫੜ੍ਹਿਆ

Wednesday, Mar 15, 2023 - 10:59 AM (IST)

ਖੰਨਾ ਦੇ ਸਰਕਾਰੀ ਹਸਪਤਾਲ ''ਚੋਂ ਮੁਲਜ਼ਮ ASI ਨੂੰ ਧੱਕਾ ਦੇ ਕੇ ਫ਼ਰਾਰ, ਫਿਲਮੀ ਸਟਾਈਲ ''ਚ ਫੜ੍ਹਿਆ

ਖੰਨਾ (ਵਿਪਨ) : ਖੰਨਾ ਦੇ ਸਰਕਾਰੀ ਹਸਪਤਾਲ 'ਚੋਂ ਇੱਕ ਮੁਲਜ਼ਮ ਏ. ਐੱਸ. ਆਈ. ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੂੰ ਫ਼ਿਲਮੀ ਸਟਾਈਲ 'ਚ ਕਾਬੂ ਕੀਤਾ ਗਿਆ। ਇਹ ਮੁਲਜ਼ਮ ਪੁਲਸ ਤੋਂ ਬਚਣ ਲਈ ਕਰੀਬ 40 ਫੁੱਟ ਤੋਂ ਛਾਲ ਮਾਰਨ ਲੱਗਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਆਕਾਸ਼ ਕੁਮਾਰ ਕਾਸ਼ੀ ਸਰਕਾਰੀ ਹਸਪਤਾਲ ਚੋਂ ਭੱਜ ਗਿਆ ਸੀ, ਜਿਸਨੂੰ ਬੜੀ ਮੁਸ਼ੱਕਤ ਕਰਕੇ ਕਾਬੂ ਕੀਤਾ ਗਿਆ।

ਉਹ ਇਕ ਚੋਰੀ ਦੇ ਕੇਸ 'ਚ ਫੜ੍ਹਿਆ ਹੋਇਆ ਸੀ। ਉਸ ਦੇ ਭੱਜਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪੁਲਸ ਤੋਂ ਬਚਣ ਲਈ ਕਰੀਬ 40 ਫੁੱਟ ਤੋਂ ਛਾਲ ਮਾਰਨ ਲੱਗਾ ਸੀ, ਜਿਸ ਦੀ ਵੀਡਿਓ ਵੀ ਸਾਹਮਣੇ ਆ ਗਈ ਹੈ।
 


author

Babita

Content Editor

Related News