ਅੰਮ੍ਰਿਤਸਰ ''ਚ ਅਚਾਰ ਦੇ ਡੱਬੇ ''ਚੋਂ ਨਿਕਲੀ ਕਿਰਲੀ ! ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ’ਤੇ ਉੱਠੇ ਸਵਾਲ

Tuesday, Nov 03, 2026 - 09:25 AM (IST)

ਅੰਮ੍ਰਿਤਸਰ ''ਚ ਅਚਾਰ ਦੇ ਡੱਬੇ ''ਚੋਂ ਨਿਕਲੀ ਕਿਰਲੀ ! ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ’ਤੇ ਉੱਠੇ ਸਵਾਲ

ਅੰਮ੍ਰਿਤਸਰ (ਗੁਰਪ੍ਰੀਤ) : ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਅਤੇ ਸਫ਼ਾਈ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਦਾ ਇੱਕ ਬੇਹੱਦ ਗੰਭੀਰ ਅਤੇ ਹੈਰਾਨੀਜਨਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਪਿੰਡ ਖਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਸਥਾਨਕ ਸਬਜ਼ੀ ਮੰਡੀ (ਰਾਮ ਬਾਗ ਨੇੜੇ) ਸਥਿਤ ਇੱਕ ਦੁਕਾਨ ਤੋਂ ਇੱਕ ਕਿਲੋ ਅਚਾਰ ਖਰੀਦਿਆ ਸੀ। ਜਦੋਂ ਘਰ ਪਹੁੰਚ ਕੇ ਅਚਾਰ ਦਾ ਡੱਬਾ ਖੋਲ੍ਹਿਆ ਅਤੇ ਇਸ ਨੂੰ ਖਾਣ ਲਈ ਕਟੋਰੀ ਵਿੱਚ ਪਾਇਆ ਤਾਂ ਉਸ ਵਿੱਚੋਂ ਇੱਕ ਮਰੀ ਹੋਈ ਕੋੜ੍ਹਕਿਰਲੀ (ਕਿਰਲੀ) ਨਿਕਲੀ। 

ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਾਹਾਕਾਰ ਮਚ ਗਈ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਦੀ ਨਿਗਰਾਨੀ ’ਤੇ ਸਵਾਲ ਖੜ੍ਹੇ ਹੋ ਗਏ। ਸ਼ਿਕਾਇਤਕਰਤਾ ਕਾਮਰੇਡ ਚਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਤਰੀਕ ਨੂੰ ਉਹ ਕਿਸੇ ਪਰਿਵਾਰਕ ਕੰਮ ਲਈ ਅੰਮ੍ਰਿਤਸਰ ਆਏ ਸਨ। ਵਾਪਸ ਜਾਂਦੇ ਸਮੇਂ ਉਨ੍ਹਾਂ ਨੇ ਸਬਜ਼ੀ ਮੰਡੀ ਦੇ ਅਖੀਰ ਵਿੱਚ ਸਥਿਤ ਇੱਕ ਦੁਕਾਨ ਤੋਂ ਇੱਕ ਕਿਲੋ ਅਚਾਰ ਖਰੀਦਿਆ ਸੀ। ਘਰ ਪਹੁੰਚ ਕੇ ਜਦੋਂ ਅਚਾਰ ਖਾਣ ਲਈ ਪਰੋਸਿਆ ਗਿਆ ਤਾਂ ਡੱਬੇ ਵਿੱਚੋਂ ਮਰੀ ਹੋਈ ਕਿਰਲੀ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਣਜਾਣੇ ਵਿੱਚ ਅਜਿਹਾ ਅਚਾਰ ਖਾ ਲੈਂਦਾ ਤਾਂ ਉਸ ਦੀ ਜਾਨ ਵੀ ਖ਼ਤਰੇ ਵਿੱਚ ਪੈ ਸਕਦੀ ਸੀ। 

ਇਹ ਵੀ ਪੜ੍ਹੋ: ਛੁੱਟੀਆਂ ਹੀ ਛੁੱਟੀਆਂ! 11 ਦਿਨ ਬੰਦ ਰਹਿਣਗੇ ਸਕੂਲ, ਚੈਕ ਕਰੋ ਸੂਬਿਆਂ ਦੀ ਸੂਚੀ

ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਆਮ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਖਿਲਵਾੜ ਹੈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਖੁੱਲ੍ਹੇ ਡਰੰਮਾਂ ਵਿੱਚ ਅਚਾਰ ਰੱਖ ਕੇ ਬਿਨਾਂ ਕਿਸੇ ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਦੇ ਵੇਚਿਆ ਜਾ ਰਿਹਾ ਹੈ। ਕੀ ਸਿਹਤ ਵਿਭਾਗ ਸਿਰਫ਼ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਜਾਗਦਾ ਹੈ ਜਾਂ ਆਮ ਦਿਨਾਂ ਵਿੱਚ ਵੀ ਇਸ ਪਾਸੇ ਧਿਆਨ ਦਿੱਤਾ ਜਾਂਦਾ ਹੈ? ਚਰਨ ਸਿੰਘ ਨੇ ਦੱਸਿਆ ਕਿ ਤਰਕਸ਼ੀਲ ਸੋਸਾਇਟੀ ਦੇ ਸਹਿਯੋਗ ਨਾਲ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਅਤੇ ਮੀਡੀਆ ਦੇ ਸਾਹਮਣੇ ਲੈ ਕੇ ਆਏ ਹਨ, ਤਾਂ ਜੋ ਹੋਰ ਲੋਕ ਵੀ ਅਜਿਹੀਆਂ ਖੁੱਲ੍ਹੀਆਂ ਅਤੇ ਅਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਤੋਂ ਬਚ ਸਕਣ। 

ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

ਇਸ ਦੌਰਾਨ ਉਨ੍ਹਾਂ ਨੇਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰ ਵਿੱਚੋਂ ਖੁੱਲ੍ਹਾ ਅਚਾਰ ਖਰੀਦਣ ਦੀ ਬਜਾਏ ਘਰ ਵਿੱਚ ਹੀ ਸਾਫ਼-ਸੁਥਰੇ ਢੰਗ ਨਾਲ ਅਚਾਰ ਤਿਆਰ ਕਰਨ ਨੂੰ ਤਰਜੀਹ ਦਿੱਤੀ ਜਾਵੇ। ਇਸ ਗੰਭੀਰ ਮਾਮਲੇ ਸਬੰਧੀ ਫੂਡ ਸੇਫਟੀ ਵਿਭਾਗ ਦੇ ਡਿਸਟ੍ਰਿਕਟ ਹੈਲਥ ਅਫ਼ਸਰ (ਡੀ.ਐੱਚ.ਓ.) ਅਤੇ ਡੈਜ਼ੀਗਨੇਟਿਡ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਵੇਂ ਵਿਭਾਗ ਨੂੰ ਸਬੰਧਤ ਦੁਕਾਨ ਦਾ ਪੂਰਾ ਪਤਾ ਅਤੇ ਵੇਰਵਾ ਮਿਲੇਗਾ, ਤੁਰੰਤ ਟੀਮ ਭੇਜ ਕੇ ਦੁਕਾਨ ਦੀ ਜਾਂਚ ਕਰਵਾਈ ਜਾਵੇਗੀ। ਡਾ. ਰਟੌਲ ਨੇ ਕਿਹਾ ਕਿ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਵਿੱਚ ਵਿਭਾਗ ਦੀਆਂ ਪੰਜ ਵੱਖ-ਵੱਖ ਟੀਮਾਂ ਲਗਾਤਾਰ ਸਰਗਰਮ ਹਨ ਅਤੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੀਵਾਲੀ ਤੋਂ ਪਹਿਲਾਂ ਸਮੌਗ ਦਾ ਕਹਿਰ: ਪਰਾਲੀ ਦੇ ਧੂੰਏਂ ਤੇ ਪ੍ਰਦੂਸ਼ਣ ਨਾਲ ਘੁੱਟਿਆ ਸਾਹ

ਡਾ. ਰਟੌਲ ਨੇ ਕਿਹਾ ਕਿ ਅਚਾਰ ਵਿੱਚੋਂ ਕਿਰਲੀ ਮਿਲਣ ਦੀ ਸ਼ਿਕਾਇਤ ਬੇਹੱਦ ਗੰਭੀਰ ਹੈ। ਜੇਕਰ ਸ਼ਿਕਾਇਤਕਰਤਾ ਦੁਕਾਨ ਦੀ ਸਹੀ ਜਾਣਕਾਰੀ ਦਿੰਦੇ ਹਨ ਤਾਂ ਵਿਭਾਗ ਦੀ ਟੀਮ ਉੱਥੇ ਪਹੁੰਚ ਕੇ ਤੁਰੰਤ ਅਚਾਰ ਦੇ ਸੈਂਪਲ ਲਵੇਗੀ। ਜੇਕਰ ਸੈਂਪਲ ਅਸੁਰੱਖਿਅਤ ਜਾਂ ਨਿਰਧਾਰਤ ਮਾਪਦੰਡਾਂ ਤੋਂ ਘੱਟ ਪਾਇਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਭਾਰੀ ਜੁਰਮਾਨਾ ਲਗਾਉਣ ਦੇ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ ’ਤੇ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾ. ਰਟੌਲ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਉੱਚ ਅਧਿਕਾਰੀਆਂ, ਕਮਿਸ਼ਨਰ ਫੂਡ ਸੇਫਟੀ ਅਤੇ ਜੁਆਇੰਟ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਲਗਾਤਾਰ ਛਾਪੇਮਾਰੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫਾ

ਪਿਛਲੇ ਦਿਨਾਂ ਦੌਰਾਨ ਲਏ ਗਏ ਸੈਂਪਲਾਂ ਵਿੱਚ ਕਈ ਥਾਵਾਂ ਤੋਂ ਖੋਇਆ, ਪਨੀਰ ਅਤੇ ਮਠਿਆਈਆਂ ਦੇ ਨਮੂਨੇ ਨਿਰਧਾਰਤ ਮਾਪਦੰਡਾਂ ਤੋਂ ਘੱਟ ਅਤੇ ਕੁਝ ਅਸੁਰੱਖਿਅਤ ਵੀ ਪਾਏ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਜ਼ਿਆਦਾ ਚਟਕਦਾਰ ਰੰਗਾਂ ਵਾਲੀਆਂ, ਜਿਵੇਂ ਗੁਲਾਬੀ ਅਤੇ ਹਰੀਆਂ ਮਠਿਆਈਆਂ ਅਤੇ ਆਮ ਕੀਮਤ ਨਾਲੋਂ ਬਹੁਤ ਸਸਤੀਆਂ ਮਿਲਣ ਵਾਲੀਆਂ ਮਠਿਆਈਆਂ ਖਰੀਦਣ ਤੋਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਦੁਕਾਨਾਂ ’ਤੇ ਖੁੱਲ੍ਹੇ ਵਿੱਚ ਪਏ ਸਮੋਸੇ, ਮਟਰ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ, ਜਿਨ੍ਹਾਂ ’ਤੇ ਮੱਖੀਆਂ ਬੈਠ ਰਹੀਆਂ ਹੋਣ, ਖਰੀਦਣ ਤੋਂ ਵੀ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੇਦਾਰਨਾਥ ਧਾਮ ’ਚ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਪਹਾੜ (ਤਸਵੀਰਾਂ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News