ਪਾਬੰਦੀਸ਼ੁਦਾ ਚਾਈਨਾ ਡੋਰ ਦੇ 150 ਗੱਟੂਆਂ ਸਮੇਤ ਫੜ੍ਹਿਆ ਇੱਕ ਦੋਸ਼ੀ

Wednesday, Nov 04, 2026 - 11:32 AM (IST)

ਪਾਬੰਦੀਸ਼ੁਦਾ ਚਾਈਨਾ ਡੋਰ ਦੇ 150 ਗੱਟੂਆਂ ਸਮੇਤ ਫੜ੍ਹਿਆ ਇੱਕ ਦੋਸ਼ੀ

ਫਿਰੋਜ਼ਪੁਰ (ਮਲਹੋਤਰਾ) : ਥਾਣਾ ਸਿਟੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮੁਹੱਲਾ ਬਾਵਿਆਂ ਵਾਲਾ ਵਿਚ ਛਾਪਾ ਮਾਰ ਕੇ ਇੱਕ ਦੋਸ਼ੀ ਨੂੰ ਪਾਬੰਦੀਸ਼ੁਦਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਪੁੱਤਰ ਹਰਸਤਵੰਤ ਸਿੰਘ ਵਾਸੀ ਗਲੀ ਸੋਢੀ ਇੰਦਰ ਸਿੰਘ ਵਾਲੀ ਪ੍ਰਸ਼ਾਸਨ ਵੱਲੋਂ ਰੋਕ ਦੇ ਬਾਵਜੂਦ ਪਾਬੰਦੀਸ਼ੁਦਾ ਡੋਰ ਵੇਚਣ ਦਾ ਕੰਮ ਕਰਦਾ ਹੈ ਅਤੇ ਇਸ ਸਮੇਂ ਉਸ ਨੇ ਆਪਣੇ ਘਰ ਵਿਚ ਵੱਡੀ ਮਾਤਰਾ ਵਿਚ ਡੋਰ ਸਟਾਕ ਕਰਕੇ ਰੱਖੀ ਹੋਈ ਹੈ।

ਏ. ਐੱਸ. ਆਈ. ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਉੱਥੇ ਛਾਪਾ ਮਾਰ ਕੇ ਉਕਤ ਦਵਿੰਦਰ ਸਿੰਘ ਕੋਲੋਂ 150 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਦੋਸ਼ੀ ਦੇ ਖ਼ਿਲਾਫ਼ ਧਾਰਾ 188 ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News