ਮਹੰਤ ਦੇ ਘਰ ਚਿੱਟਾ ਰੱਖ ਕੇ ਫਸਾਉਣ ਵਾਲੇ ਪੰਜਾਬ ਪੁਲਸ ਮੁਲਾਜ਼ਮ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

Monday, Nov 02, 2026 - 07:48 PM (IST)

ਮਹੰਤ ਦੇ ਘਰ ਚਿੱਟਾ ਰੱਖ ਕੇ ਫਸਾਉਣ ਵਾਲੇ ਪੰਜਾਬ ਪੁਲਸ ਮੁਲਾਜ਼ਮ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

ਖੰਨਾ (ਵੈੱਬ ਡੈਸਕ)- ਖੰਨਾ 'ਚ ਇਕ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਦੇ ਘਰ 'ਚ ਚਿੱਟਾ ਰੱਖ ਕੇ ਉਸ ਨੂੰ ਫਸਾਉਣ ਵਾਲੇ ਪੁਲਸ ਦੇ ਅਸਿਸਟੈਂਟ ਸਬ-ਇੰਸਪੈਕਟਰ (ਏ. ਐੱਸ. ਆਈ) 'ਤੇ ਗਾਜ ਡਿੱਗੀ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਸ ਵੱਲੋਂ ਆਗੂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਕ ਖ਼ੁਫ਼ੀਆ ਕੈਮਰੇ ਦੀ ਫੁਟੇਜ ਪੇਸ਼ ਕੀਤੀ, ਜਿਸ 'ਚ ਪੁਲਸ ਮੁਲਾਜ਼ਮ ਘਰ ਦੇ ਅੰਦਰ ਜਾਂਦਾ ਹੈ ਅਤੇ ਨਸ਼ਾ ਰੱਖ ਕੇ ਬਾਹਰ ਆਉਂਦਾ ਸਾਫ਼ ਵਿਖਾਈ ਦੇ ਰਿਹਾ ਹੈ। ਮੰਜੇ ਦੇ ਗੱਦੇ ਹੇਠਾਂ ਨਸ਼ਾ ਰੱਖਦੇ ਸ਼ੱਕੀ ਪੁਲਸ ਮੁਲਾਜ਼ਮ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਮਾਂ-ਪੁੱਤਰ ਦੀ ਦਰਦਨਾਕ ਮੌਤ

ਮਾਮਲਾ ਸੀਨੀਅਰ ਕਪਤਾਨ ਪੁਲਸ (ਐੱਸ. ਐੱਸ. ਪੀ) ਦਰਪਣ ਆਹਲੂਵਾਲੀਆ ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ। ਐੱਸ. ਐੱਸ. ਪੀ. ਨੇ ਸ਼ੱਕੀ ਮੁਲਾਜ਼ਮ ਵਿਰੁੱਧ ਵਿਭਾਗੀ ਜਾਚ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਐੱਸ. ਐੱਸ. ਪੀ ਨੇ ਦੱਸਿਆ ਕਿ ਖੰਨਾ ਪੁਲਸ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੀ ਹੈ। ਨਸ਼ਿਆਂ ਦੇ ਮਾਮਲਿਆਂ ਨਾਲ ਨਜਿੱਠਣ ਵਾਲੇ ਪੁਲਸ ਅਧਿਕਾਰੀਆਂ ਦੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਿਵ ਸੈਨਾ ਆਗੂ ਦੇ ਘਰ ਨਸ਼ਾ ਰੱਖ ਕੇ ਉਸ ਨੂੰ ਫਸਾਉਣ ਅਤੇ ਗ੍ਰਿਫ਼ਤਾਰ ਕਰਨ ਵਾਲੇ ਏ. ਐੱਸ. ਆਈ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਮਾਮਲੇ 'ਚ ਸ਼ੱਕੀ ਵਜੋਂ ਫੜੇ ਗਏ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਐੱਸਪੀ ਹਰਪਿੰਦਰ ਗਿੱਲ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ('ਸਿੱਟ') ਦਾ ਗਠਨ ਕੀਤਾ ਗਿਆ ਹੈ। ਡਾ. ਆਹਲੂਵਾਲੀਆ ਨੇ ਕਿਹਾ ਕਿ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਿਵ ਸੈਨਾ ਆਗੂ ਦੇ ਘਰ ਕਿੰਨੀ ਮਾਤਰਾ ਵਿੱਚ ਨਸ਼ਾ ਰੱਖਿਆ ਗਿਆ ਸੀ ਅਤੇ ਪੁਲੀਸ ਮੁਲਾਜ਼ਮ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ ਨੂੰ ਮਿਲੇ ਲਾਇਸੈਂਸ

ਇੰਝ ਹੋਇਆ ਸੀ ਸਾਜਿਸ਼ ਦਾ ਖ਼ੁਲਾਸਾ 
ਸ਼ਿਵ ਸੈਨਾ ਆਗੂ ਦੇ ਘਰ ਲੱਗੇ ਖ਼ੁਫ਼ੀਆ ਕੈਮਰੇ ਨੇ ਪੁਲਸ ਦੇ ਝੂਠੇ ਛਾਪੇਮਾਰੀ ਡਰਾਮੇ ਦੀ ਪੋਲ ਖੋਲ੍ਹ ਦਿੱਤੀ ਸੀ, ਜਿਸ 'ਚ ਉਸ ਨੂੰ ਫਸਾਉਣ ਲਈ ਹੈਰੋਇਨ ਰੱਖੀ ਗਈ ਸੀ। ਫੁਟੇਜ ’ਚ ਵਿਖਾਈ ਦਿੰਦਾ ਹੈ ਕਿ ਛਾਪੇਮਾਰੀ ਤੋਂ ਕੁਝ ਪਲ ਪਹਿਲਾਂ ਏ. ਐੱਸ. ਆਈ. ਚੋਰੀ-ਚੋਰੀ ਗੱਦੇ ਹੇਠਾਂ ਨਸ਼ੇ ਦਾ ਪੈਕੇਟ ਰੱਖ ਰਿਹਾ ਹੈ। 
ਪੁਲਸ ਮੁਤਾਬਕ ਮਹੰਤ ਦੇ ਡਰਾਈਵਰ ਗੁਰਜੰਟ ਸਿੰਘ ਨੂੰ 7.5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਡਰਾਈਵਰ ਨੇ ਕਥਿਤ ਤੌਰ ’ਤੇ ਮਹੰਤ ਦਾ ਨਾਂ ਲਿਆ, ਜਿਸ ਤੋਂ ਬਾਅਦ ਪੁਲਸ ਟੀਮ ਨੇ ਆਗੂ ਦੇ ਘਰ ਛਾਪਾ ਮਾਰਿਆ। ਪੁਲਸ ਨੇ ਗੱਦੇ ਹੇਠੋਂ 30 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਮਹੰਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ: ਜਲੰਧਰ: 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News