ਕਾਰ ਖੋਹ ਕੇ ਭੱਜ ਰਹੇ ਮੁਲਜ਼ਮ ਨਾਲ ਵਾਪਰਿਆ ਹਾਦਸਾ, ਮੌਕੇ ''ਤੇ ਕਾਬੂ
Saturday, Nov 07, 2026 - 04:37 PM (IST)
ਬਠਿੰਡਾ (ਸੁਖਵਿੰਦਰ) : ਇੱਥੇ ਵਿਅਕਤੀ ਇਕ ਔਰਤ ਨੂੰ ਕਾਰ ਵਿਚੋਂ ਧੱਕਾ ਦੇ ਕੇ ਕਾਰ ਲੈ ਕੇ ਫ਼ਰਾਰ ਹੋ ਗਿਆ, ਜਿਸ ਨੂੰ ਲੋਕਾਂ ਨੇ ਮੌਕੇ ਕਾਬੂ ਕਰ ਲਿਆ। ਜਸ਼ਨਦੀਪ ਸਿੰਘ ਵਾਸੀ ਚੈਨਾ, ਜ਼ਿਲ੍ਹਾ ਫਰੀਦਾਬਾਦ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੈ, ਨੇ ਪੁਲਸ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿਛਲੇ ਦਿਨ ਡੱਬਵਾਲੀ ਰੋਡ 'ਤੇ ਆਪਣੀ ਪਤਨੀ ਨਾਲ ਆਪਣੀ ਕਾਰ ਵਿਚ ਜਾ ਰਿਹਾ ਸੀ। ਇਸ ਦੌਰਾਨ ਉਹ ਆਪਣੇ ਦਫ਼ਤਰ ਦੇ ਨੇੜੇ ਰਹਿੰਦਿਆਂ ਕੁੱਝ ਸਮਾਨ ਚੁੱਕਣ ਲੱਗ ਪਿਆ।
ਉਹ ਕਾਰ ਖੁੱਲ੍ਹੀ ਛੱਡ ਕੇ ਦਫ਼ਤਰ ਦੇ ਅੰਦਰ ਚਲਾ ਗਿਆ, ਜਦੋਂ ਕਿ ਉਸਦੀ ਪਤਨੀ ਕਾਰ ਵਿੱਚ ਬੈਠੀ ਰਹੀ। ਇਸ ਦੌਰਾਨ ਇੱਕ ਅਣਪਛਾਤਾ ਮੁਲਜ਼ਮ ਉੱਥੇ ਆਇਆ ਅਤੇ ਉਸਦੀ ਪਤਨੀ ਨੂੰ ਕਾਰ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਿਆ। ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਹੋਰਨਾ ਵਲੋਂ ਉਕਤ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਕਾਹਲੀ ਵਿੱਚ, ਉਕਤ ਕਾਰ ਹਾਊਸਫੈੱਡ ਓਵਰਬ੍ਰਿਜ 'ਤੇ ਇੱਕ ਆਟੋ ਨਾਲ ਟਕਰਾ ਗਈ, ਜਿਸ ਕਾਰਨ ਕਾਰ ਬੰਦ ਹੋ ਗਈ। ਇਸ ਦੌਰਾਨ ਕਾਰ ਮਾਲਕ ਅਤੇ ਹੋਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮੁਲਜ਼ਮ ਜਸਕਰਨ ਸਿੰਘ ਵਾਸੀ ਤੋਲੇਵਾਲਾ, ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
