ਭੂੰਬਲਾ ਬਣੇ ਸ੍ਰੀਆਂਸ਼ ਮਿੱਲ ਵਰਕਰ ਯੂਨੀਅਨ ਦੇ ਪ੍ਰਧਾਨ

Tuesday, Mar 26, 2019 - 05:10 AM (IST)

ਖੰਨਾ (ਪੁਰੀ, ਇਰਫਾਨ)- ਉੱਤਰੀ ਭਾਰਤ ਦੀ ਸਭ ਤੋਂ ਵੱਡੀ ਤੇ ਮਸ਼ਹੂਰ ਸ੍ਰੀਆਂਸ ਪੇਪਰ ਮਿੱਲ ਦੇ ਵਰਕਰ ਯੂਨੀਅਨ ਸੀਟੂ ਦੀ ਇਕ ਮੀਟਿੰਗ ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਪ੍ਰਗਟ ਸਿੰਘ ਅਤੇ ਗਿਆਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਯੂਨੀਅਨ ਦਾ ਪਿਛਲਾ ਲੇਖਾ ਜੋਖਾ ਕਰਨ ਉਪਰੰਤ ਨਵੀਂ ਹੋਈ ਚੋਣ ’ਚ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ 30ਵੀਂ ਵਾਰ ਲਗਾਤਾਰ ਗੁਰਦੇਵ ਰਾਜ ਭੂੰਬਲਾ ਨੂੰ ਚੁਣਿਆ ਗਿਆ ਅਤੇ ਸ਼ਿਵ ਬਹਾਦਰ ਯਾਦਵ ਮੀਤ ਪ੍ਰਧਾਨ, ਰਾਮ ਯਤਨ ਸਕੱਤਰ, ਕ੍ਰਿਪਾਲ ਸਿੰਘ ਕੰਗਣਵਾਲ ਜਨਰਲ ਸਕੱਤਰ, ਗੁਰਦੇਵ ਸਿੰਘ ਧੂਲਕੋਟ ਪ੍ਰਚਾਰ ਸਕੱਤਰ, ਮਨਜੀਤ ਸਿੰਘ ਘੁੰਗਰਾਣਾ ਪ੍ਰਚਾਰ ਸਕੱਤਰ, ਸੱਤਪਾਲ ਸਿੰਘ ਚੌਹਾਨ ਪ੍ਰੈੱਸ ਸਕੱਤਰ ਅਤੇ ਬਲਜੀਤ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ। ਪ੍ਰਧਾਨ ਭੂੰਬਲਾ ਨੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਨਾਲੋਂ ਹੋਰ ਮਿਹਨਤ ਨਾਲ ਵਰਕਰਾਂ ਦੇ ਕੰਮਾਂ ਨੂੰ ਨੇਪਰੇ ਚਾਡ਼੍ਹਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, ਸੰਜੀਵ ਕੁਮਾਰ, ਸ਼ਿੰਗਾਰਾ ਦੀਨ, ਜਗਦੀਸ਼ ਸਿੰਘ, ਗਿਆਨ ਸਿੰਘ, ਬਲਵਿੰਦਰ ਸਿੰਘ ਬੀਰੂ, ਵਿਜੇ ਕੁਮਾਰ, ਮੁਬਾਰਕ ਅਲੀ, ਸੁਲੇਮਾਨ ਮੁਹੰਮਦ, ਹਰੀਸ਼ ਕੁਮਾਰ, ਹਰਦੇਵ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਭਗਵੰਤ ਸਿੰਘ, ਪ੍ਰਸ਼ੋਤਮ ਲਾਲ, ਗੁਰਦਿਆਲ ਸਿੰਘ ਆਦਿ ਵਰਕਰ ਹਾਜ਼ਰ ਸਨ।

Related News