ਰਮਰੀਸ਼ ਵਿਜ ਨੇ ਹਵਾਈ ਸੈਨਾ ਵਲੋਂ ਪਾਕਿ ਖਿਲਾਫ਼ ਕੀਤੇ ਕਾਰਵਾਈ ਦੀ ਸ਼ਲਾਘਾ
Sunday, Mar 03, 2019 - 03:57 AM (IST)
ਖੰਨਾ (ਸੁਖਵਿੰਦਰ ਕੌਰ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਾਲ ਲੱਗਦੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼ ਤੇ ਹੋਰਨਾਂ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਬਰਬਾਦ ਕਰਕੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੀ ਹਵਾਈ ਸੈਨਾ ਦੀ ਤਾਕਤ ਦਾ ਲੋਹਾ ਮਨਾਉਂਦੇ ਹੋਏ ਜੋ ਕਾਰਵਾਈ ਕੀਤੀ ਗਈ ਹੈ। ਉਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਖਜ਼ਾਂਨਚੀ ਰਮਰੀਸ਼ ਵਿਜ ਨੇ ਦੱਸਿਆ ਕਿ ਇਹ ਕਾਰਵਾਈ ਆਪਣੇ-ਆਪ ਵਿਚ ਇਕ ਬਹੁਤ ਵੱਡੀ ਕਾਰਵਾਈ ਹੈ। ਜਿਸ ਨਾਲ ਸਾਡੀ ਹਵਾਈ ਸੈਨਾ ਨੇ ਆਪਣਾ ਪ੍ਰਚਿਯ ਸਮੁੱਚੇ ਵਿਸ਼ਵ ਵਿਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਕ ਸ਼ਰਧਾਂਜਲੀ ਹੈ, ਉਨ੍ਹਾਂ ਵੀਰ ਜਵਾਨਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਦਿਆਂ ਆਪਣੀ ਸ਼ਹਾਦਤ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਰ-ਵਾਰ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ ਅਤੇ ਹਰ ਰੋਜ਼ ਆਪਣੀ ਘਟੀਆ ਬਿਆਨਬਾਜ਼ੀ ਕਰਕੇ ਸਾਡੇ ਜਵਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਿਹਾ ਸੀ। ਉਸ ’ਤੇ ਜ਼ਬਰਦਸਤ ਕਾਰਵਾਈ ਕਰਦੇ ਹੋਏ ਜੋ ਜੁਆਬ ਸਾਡੀ ਹਵਾਈ ਸੈਨਾ ਨੇ ਦਿੱਤਾ ਹੈ। ਉਸ ਨਾਲ ਪਾਕਿਸਤਾਨ ਬੇਚੈਨ ਤੇ ਇਸ ਤਰ੍ਹਾਂ ਡਰ ਗਿਆ ਹੈ ਕਿ ਭਵਿੱਖ ਵਿਚ ਵੀ ਕਿਸੇ ਤਰ੍ਹਾਂ ਦੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਤੋਂ ਪਹਿਲਾਂ 10 ਵਾਰ ਸੋਚੇਗਾ। ਉਨ੍ਹਾਂ ਕਿਹਾ ਕਿ ਇਸ ਹਮਲੇ ਨਾਲ ਹਰ ਇਕ ਹਿੰਦੁਸਤਾਨ ਦੇ ਦਿਲ ਨੂੰ ਸਕੂਨ ਮਿਲਿਆ, ਜਦੋਂ ਸਵੇਰੇ ਹੁੰਦਿਆਂ ਇਹ ਗੱਲ ਸਾਰਿਆਂ ਤੱਕ ਪਹੁੰਚੀ ਕਿ ਸਾਡੀ ਹਵਾਈ ਸੈਨਾ ਨੇ ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇ ਦਿੱਤਾ ਹੈ। ਇਸ ਕਾਰਵਾਈ ਦੀ ਪੂਰੀ ਦੁਨੀਆ ਵਿਚ ਸਹਾਰਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਇਕ ਸ਼ਾਂਤੀ-ਪਸੰਦ ਦੇਸ਼ ਹੈ, ਜਿਸਨੇ ਕਦੇ ਵੀ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਹੁਣ ਇਸ ਨਵੇਂ ਭਾਰਤ ਵਿਚ ਕਿਸੇ ਨੇ ਵੀ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਉਸੇ ਦੇ ਘਰ ਵਿਚ ਵਡ਼ ਕੇ ਹੀ ਮੂੰਹ ਤੋਡ਼ ਜਵਾਬ ਦਿੱਤਾ ਜਾਵੇਗਾ।
