ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਨਰਸਾਂ ਦੇ ਸੰਘਰਸ਼ ਦੀ ਕੀਤੀ ਹਿਮਾਇਤ

Sunday, Mar 03, 2019 - 03:55 AM (IST)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਨਰਸਾਂ ਦੇ ਸੰਘਰਸ਼ ਦੀ ਕੀਤੀ ਹਿਮਾਇਤ
ਖੰਨਾ (ਸੁਖਵਿੰਦਰ ਕੌਰ) -ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰੰਘ ਘੁਡਾਣੀ ਤੇ ਕੁਲਦੀਪ ਸਿੰਘ ਗਰੇਵਾਲ ਨੇ ਨਰਸਾਂ ਦੇ ਪਿਛਲੇ 22 ਦਿਨ ਤੋਂ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕਰਦਿਆਂ ਕਿਹਾ ਕਿ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ 2 ਨਰਸਾਂ ਵਲੋਂ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਉਨ੍ਹਾਂ ਦੀ ਨੌਕਰੀ ਪੱਕੀ ਕਰਨ ਦੀ ਬਜਾਏ ਨਰਸਾਂ ਦਾ ਮਨੋਬਲ ਡੇਗਿਆ ਜਾ ਰਿਹਾ ਹੈ। ਨਰਸਾਂ ਦੇ ਹੁਣ ਸਬਰ ਦਾ ਪਿਆਲਾ ਹੁਣ ਟੁੱਟ ਗਿਆ ਹੈ, ਹਰ ਤਬਕੇ ’ਚ ਤਹਿਲਕਾ ਮੱਚਿਆ ਪਿਆ ਹੈ। ਕਿਸਾਨ ਰੋਜ਼ਾਨਾਂ ਖੁਦਕਸ਼ੀਆ ਕਰ ਰਹੇ ਹਨ, ਪਡ਼੍ਹੇ-ਲਿਖੇ ਬੱਚੇ ਮਾਪਿਆਂ ’ਤੇ ਬੋਝ ਬਣ ਰਹੇ ਹਨ। ਉਨ੍ਹਾਂ ਮਾਪਿਆ ਦੀ ਤਾਂ ਕੀ ਸੇਵਾ ਕਰਨੀ ਸੀ, ਪਰ ਹੁਣ ਉਨ੍ਹਾਂ ਦਾ ਆਪਣਾ ਹੀ ਜੀਵਨ ਜਿਊਣਾ ਦੁਭਰ ਹੋ ਗਿਆ ਹੈ। ਉਨ੍ਹਾਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ, ਸਰਕਾਰ ਵਲੋਂ ਕੀਤੇ ਵਾਅਦੇ ਕਿ ਘਰ-ਘਰ ਨੌਕਰੀ, ਕਰਜ਼ਾ ਖਤਮ ਕਰਾਂਗੇ ਵਾਲੇ ਦਿੱਤੇ ਨਾਅਰੇ ਹੁਣ ਬਿਲਕੁਲ ਉਲਟ ਜਾਪ ਰਹੇ ਹਨ। ਨੌਕਰੀਆਂ ਤਾਂ ਕੀ ਦੇਣੀਆਂ ਸਨ, ਸਗੋਂ ਨੌਕਰੀਆਂ ਖੋਹੀਆ ਜਾ ਰਹੀਆਂ ਹਨ। ਪਹਿਲਾ ਲੱਗੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਬਲਕਿ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇਥੇ ਠੇਕਾ ਨੀਤੀਆਂ ਲਿਆ ਕੇ ਨਿੱਜੀ ਕੰਪਨੀਆਂ, ਕਾਰੋਬਾਰੀਆਂ ਨੂੰ ਮਾਲੋ-ਮਾਲ ਕਰਨ ਜਾ ਰਹੀ ਹੈ ਤੇ ਕਾਮਿਆਂ ਦਾ ਕਚੂੰਮਰ ਘੱਟ ਤਨਖਾਹ ਦੇ ਕੇ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਹੁਣ ਹੋਰ ਕਿੰਨੀਆਂ ਕੁ ਜਾਨਾਂ ਲੈਣੀਆਂ ਹਨ, ਵਾਅਦੇ ਪੁੂਰੇ ਕਰੋ ਅਤੇ ਸੇਵਾਵਾਂ ਰੈਗੂਲਰ ਕਰਕੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਹੋਰ ਮੁਲਾਜ਼ਮਾਂ ਨੂੰ ਇਹ ਖੁਦਕਸ਼ੀਆਂ ਵਾਲੇ ਰਾਹ ਤੋਂ ਰੋਕਿਆ ਜਾ ਸਕੇ।

Related News