ਗੁਰਕਮਲ ਨੇ ਸੂਬਾ ਪੱਧਰੀ ਖੇਡਾਂ ’ਚ 2 ਸੋਨ ਤਮਗੇ ਜਿੱਤੇ
Wednesday, Feb 06, 2019 - 04:40 AM (IST)
ਖੰਨਾ (ਭੱਲਾ)– ਰਾਜ ਪੱਧਰ ਦੇ ਐਥਲੈਟਿਕ ਮੁਕਾਬਿਲਆਂ ਵਿਚ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਬੱਸੀਆਂ ਦੇ ਖਿਡਾਰੀ ਗੁਰਕਮਲ ਸਿੰਘ ਅਚਰਵਾਲ ਨੇ 2 ਸੋਨੇ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਅਤਵਾਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਿਸ਼ਨ ਤੰੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਪੰਜਾਬ ਵਲੋਂ ਸੰਗਰੂਰ ਵਿਖੇ ਕਰਵਾਏ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਉਨ੍ਹਾਂ ਦੇ ਸਕੂਲ ਦੇ ਖਿਡਾਰੀ ਦੇ ਗੁਰਕਮਲ ਸਿੰਘ ਅਚਰਵਾਲ ਨੇ ਲੁਧਿਆਣਾ ਜ਼ਿਲੇ ਵਲੋਂ ਭਾਗ ਲੈਂਦੇ ਹੋਏ ਪਹਿਲਾ ਸਥਾਨ, 400 ਮੀਟਰ ਦੌੜ ’ਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 400 ਮੀਟਰ ਰਿਲੇਅ ਰੇਸ ਵਿਚ ਵੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਐਥਲੀਟਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਓਵਰਆਲ ਟਰਾਫੀ ’ਤੇ ਵੀ ਲੁਧਿਆਣਾ ਜ਼ਿਲੇ ਦੇ ਐਥਲੀਟਾਂ ਨੇ ਕਬਜ਼ਾ ਕੀਤਾ।
