ਸੰਦੀਪ ਕੁਮਾਰ ਪੰਜਾਬ ਓ. ਬੀ. ਸੀ. ਵਿੰਗ ਦੇ ਵਾਈਸ ਚੇਅਰਮੈਨ ਬਣੇ
Wednesday, Feb 06, 2019 - 04:39 AM (IST)
ਖੰਨਾ (ਚਾਹਲ)-ਜ਼ਿਲਾ ਕਾਂਗਰਸ ਲੁਧਿਆਣਾ (ਦਿਹਾਤੀ) ਦੇ ਉਪ ਪ੍ਰਧਾਨ ਸੰਦੀਪ ਕੁਮਾਰ ਟਿੰਕਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਉਨ੍ਹਾਂ ਨੂੰ ਪਾਰਟੀ ਦੇ ਹੋਰਾਂ ਪੱਛਡ਼ੀ ਸ਼੍ਰੇਣੀਆਂ ਵਿੰਗ ਦਾ ਸੂਬਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ ’ਤੇ ਸੂਬਾ ਪ੍ਰਧਾਨ ਸੁਨੀਲ ਜਾਖਡ਼ ਵਲੋਂ ਕੀਤੀ ਗਈ ਇਸ ਨਿਯੁਕਤੀ ’ਤੇ ਗੁਰਿੰਦਰ ਸਿੰਘ ਬੀਹਲਾ ਵਲੋਂ ਟਿੰਕਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਅਰ ਹਰਦੀਪ ਚਾਹਲ ਨੇ ਦਿੱਲੀ ਵਿਖੇ ਨਿਯੁਕਤੀ ਪੱਤਰ ਸੌਂਪਿਆ। ਇਸ ਨਿਯੁਕਤੀ ’ਤੇ ਵਾਈਸ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਪਾਰਟੀ ਹਾਈਕਮਾਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਛਡ਼ੀਆਂ ਸ਼੍ਰੇਣੀਆਂ ਦੀ ਬਿਹਤਰੀ, ਮੰਗਾਂ ਤੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਅਤੇ ਸ਼੍ਰੇਣੀ ਵਿਚਾਲੇ ਪੁੱਲ ਵਜੋਂ ਕੰਮ ਕਰਨਗੇ। ਅੱਜ ਵਾਈਸ ਚੇਅਰਮੈਨ ਬਣਨ ’ਤੇ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਉਨ੍ਹਾਂ ਦਾ ਵੱਡੀ ਗਿਣਤੀ ’ਚ ਪੁੱਜੇ ਸਨੇਹੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਨੀਤਾ ਕਾਲਡ਼ਾ, ਬਾਬੂ ਮੁਲਖਰਾਜ, ਨੀਟਾ ਸਭਰਵਾਲ, ਸੁਖਪਾਲ ਸਿੰਘ ਖੈਹਿਰਾ, ਭਵਨਦੀਪ ਸਿੰਘ ਕਮਾਲਪੁਰੀ ਬਲਾਕ ਸੰਮਤੀ ਮੈਂਬਰ, ਬਲਵੀਰ ਸਿੰਘ ਨੱਥੋਵਾਲ, ਜਨਰਲ ਸੈਕਟਰੀ, ਜਗਰੂਪ ਸਿੰਘ ਲੋਹਟ, ਸਰਪੰਚ ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਜਗਦੀਸ਼ ਸਿੰਘ ਸਰਪੰਚ ਬਾਰਦੇਕੇ, ਬਲਾਕ ਸੰਮਤੀ ਮੈਂਬਰ ਰਾਜਵਿੰਦਰ ਸਿੰਘ ਬਿੰਜਲ, ਰਣਜੀਤ ਸਿੰਘ ਸਵੱਦੀ ਸਰਪੰਚ, ਬਲਦੇਵ ਸਿੰਘ, ਸਰਬਜੀਤ ਕੌਰ ਨਾਹਰ, ਬਲਾਕ ਦਿਹਾਤੀ ਪ੍ਰਧਾਨ ਡਾ. ਹਰਿੰਦਰ ਕੌਰ ਅਮਰਜੀਤ ਸਿੰਘ, ਗੁਲਸ਼ਨ ਕਾਲਡ਼ਾ, ਪਰਮਜੀਤ ਪੰਮੀ, ਗੁਰਮੀਤ ਸਿੰਘ ਕੁੱਕੂ, ਅਸ਼ੋਕ ਕੁਮਾਰ ਨਰੂਲਾ, ਰਾਜਨ ਖੁਰਾਣਾ, ਰਾਕੇਸ਼ ਕੁਮਾਰ, ਸੁਨੀਲ ਬੌਬੀ ਆਦਿ ਹਾਜ਼ਰ ਸਨ। ਸੰਦੀਪ ਕੁਮਾਰ ਟਿੰਕਾਂ ਦਾ ਸਨਮਾਨ ਕਰਦੇ ਹੋਏ ਸਤੀਸ਼ ਕਾਲਡ਼ਾ ਤੇ ਵੱਡੀ ਗਿਣਤੀ ’ਚ ਪੁੱਜੇ ਸਮਰੱਥਕ। (ਚਾਹਲ)
