ਸ਼ਰਾਬ ਨਾਲ ਭਰੇ ਦੋ ਟਰੱਕਾਂ ਸਮੇਤ 3 ਵਿਅਕਤੀ ਗ੍ਰਿਫਤਾਰ

Wednesday, Jan 30, 2019 - 12:31 PM (IST)

ਖੰਨਾ (ਵਿਪਨ ਬੀਜਾ) : ਖੰਨਾ ਪੁਲਸ ਨੇ ਸ਼ਰਾਬ ਨਾਲ ਭਰੇ 2 ਟਰੱਕਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਜਾਣਕਾਰੀ ਮੁਤਾਬਕ ਖੰਨਾ ਪੁਲਸ ਨੇ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ 2 ਟਰੱਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਨ੍ਹਾਂ 'ਚੋਂ 2950 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਪੁਲਸ ਮੁਤਾਬਕ ਉਕਤ ਦੋਸ਼ੀ ਇਹ ਸ਼ਰਾਬ ਤਰਨਤਾਰਨ ਇਲਾਕੇ ਤੋਂ ਲਿਆ ਕੇ ਲੁਧਿਆਣਾ ਦੇ ਨੇੜੇ ਇਲਾਕਿਆਂ 'ਚ ਸਪਲਾਈ ਕਰਦੇ ਸਨ। ਫਿਲਹਾਲ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News