ਚੋਰੀ ਦੇ 3 ਮੋਟਰਸਾਈਕਲਾਂ ਤੇ ਸਕੂਟਰ ਸਮੇਤ ਇਕ ਗ੍ਰਿਫ਼ਤਾਰ

Friday, Oct 23, 2026 - 08:40 PM (IST)

ਚੋਰੀ ਦੇ 3 ਮੋਟਰਸਾਈਕਲਾਂ ਤੇ ਸਕੂਟਰ ਸਮੇਤ ਇਕ ਗ੍ਰਿਫ਼ਤਾਰ

ਫ਼ਤਹਿਗੜ੍ਹ ਸਾਹਿਬ (ਬਿਪਨ): ਸਰਹਿੰਦ ਸੀ.ਆਈ.ਏ. ਸਟਾਫ਼ ਦੀ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਚੋਰੀ ਦੇ 4 ਦੋਪਹੀਆ ਵਾਹਨਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਹਿੰਦ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਪਿੰਡ ਤਰਖਾਣ ਮਾਜਰਾ ਸਰਹਿੰਦ ਦੇ ਟੀ-ਪੁਆਇੰਟ ਵਿਖੇ ਨਾਕਾਬੰਦੀ ਕੀਤੀ ਗਈ ਸੀ।

ਇਸ ਦੌਰਾਨ ਚੈਕਿੰਗ ਸਮੇਂ ਸੌਰਵ ਕੁਮਾਰ ਵਾਸੀ ਸਰਹਿੰਦ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ, ਜਿਸ ਕੋਲੋਂ ਪਹਿਲਾਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ।ਸੌਰਵ ਕੁਮਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਅਤੇ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਉਸਦੀ ਨਿਸ਼ਾਨਦੇਹੀ 'ਤੇ 2 ਹੋਰ ਮੋਟਰਸਾਈਕਲ ਅਤੇ ਇੱਕ ਸਕੂਟਰ ਸਮੇਤ ਕੁੱਲ ਚਾਰ ਵਾਹਨ ਬਰਾਮਦ ਕੀਤੇ ਗਏ।

ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਹ ਵਾਹਨ ਵੱਖ-ਵੱਖ ਇਲਾਕਿਆਂ ਜਿਵੇਂ ਕਿ ਫ਼ਤਹਿਗੜ੍ਹ ਸਾਹਿਬ, ਕੁਰਾਲੀ, ਦਾਣਾ ਮੰਡੀ ਤੇ ਪਟਿਆਲਾ ਸਥਿਤ ਕਾਲੀ ਮਾਤਾ ਮੰਤਰੀ ਦੇ ਨੇੜਿਓਂ ਚੋਰੀ ਕੀਤੇ ਗਏ ਸਨ। ਪੁਲਸ ਨੇ ਸੌਰਵ ਕੁਮਾਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਕੀਤੇ ਜਾ ਸਕਣ।


author

Anmol Tagra

Content Editor

Related News