ਵਿਅਕਤੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤਨੀ ਅਤੇ ਦੋ ਹੋਰ ਨਾਮਜ਼ਦ

Wednesday, Nov 04, 2026 - 05:25 PM (IST)

ਵਿਅਕਤੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤਨੀ ਅਤੇ ਦੋ ਹੋਰ ਨਾਮਜ਼ਦ

ਬਠਿੰਡਾ (ਵਰਮਾ) : ਬੀੜ ਰੋਡ 'ਤੇ ਇੱਕ ਵਿਅਕਤੀ ਨੇ ਫ਼ਾਹਾ ਲੈ ਲਿਆ। ਪੁਲਸ ਨੇ ਪਤਨੀ ਅਤੇ ਦੋ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀੜ ਰੋਡ ਵਸਨੀਕ ਕੁਲਦੀਪ ਨੇ ਕੈਨਾਲ ਕਾਲੋਨੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪੁੱਤਰ ਭੁਪਿੰਦਰ ਸਿੰਘ (40) ਦਾ ਵਿਆਹ ਬਠਿੰਡਾ ਦੇ ਰਹਿਣ ਵਾਲੇ ਪਰਮਜੀਤ ਨਾਲ ਹੋਇਆ ਸੀ। ਉਸਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਨੂੰਹ ਪਰਮਜੀਤ ਦੇ ਹੁਕਮ ਨਾਮਕ ਵਿਅਕਤੀ ਨਾਲ ਰਹਿ ਰਹੀ ਸੀ ਜਿਸ ਕਾਰਨ ਉਸਦਾ ਲੜਕਾ ਭੁਪਿੰਦਰ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।

ਬਦਨਾਮੀ ਦੇ ਡਰੋਂ ਉਸਦੇ ਭਰਾ ਨੇ ਪਿਛਲੇ ਦਿਨ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News