ਕੂੰਮਕਲਾਂ ਪੁਲਸ ਵਲੋਂ 60 ਪੇਟੀਆਂ ਨਾਜਾਇਜ ਸ਼ਰਾਬ ਸਮੇਤ 1 ਗ੍ਰਿਫ਼ਤਾਰ

Wednesday, Oct 28, 2026 - 04:38 PM (IST)

ਕੂੰਮਕਲਾਂ ਪੁਲਸ ਵਲੋਂ 60 ਪੇਟੀਆਂ ਨਾਜਾਇਜ ਸ਼ਰਾਬ ਸਮੇਤ 1 ਗ੍ਰਿਫ਼ਤਾਰ

ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਪੁਲਸ ਵਲੋਂ 60 ਪੇਟੀਆਂ ਨਾਜਾਇਜ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਦੀ ਪਛਾਣ ਸੋਹਣ ਸਿੰਘ ਵਾਸੀ ਟਿੱਬਾ ਕਾਲੋਨੀ, ਮੁੰਡੀਆਂ ਖੁਰਦ ਲੁਧਿਆਣਾ ਵਜੋਂ ਹੋਈ ਹੈ। ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਬੁੱਢਾ ਨਾਲਾ ਪੁਲੀ ਕੂੰਮਕਲਾਂ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਮੁਖ਼ਬਰ ਨੇ ਆ ਕੇ ਸੂਚਨਾ ਦਿੱਤੀ ਕਿ ਸੋਹਣ ਸਿੰਘ ਜੋ ਕਿ ਬਾਹਰਲੇ ਇਲਾਕੇ ਦੇ ਠੇਕਿਆਂ ਤੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਨਾਜਾਇਜ਼ ਤੌਰ ’ਤੇ ਵੇਚਣ ਦਾ ਕੰਮ ਕਰਦਾ ਹੈ। 

ਉਕਤ ਵਿਅਕਤੀ ਹੁਣ ਵੀ ਪਿਕਅੱਪ ਜੀਪ ਰਾਹੀਂ ਭਾਰੀ ਮਾਤਰਾ ਵਿਚ ਰਾਹੋਂ ਤੋਂ ਮੱਤੇਵਾੜਾ ਵੱਲ ਨਾਜਾਇਜ ਸ਼ਰਾਬ ਲੈ ਕੇ ਆ ਰਿਹਾ ਹੈ। ਪੁਲਸ ਵਲੋਂ ਤੁਰੰਤ ਨਾਕਾਬੰਦੀ ਕੀਤੀ ਗਈ ਅਤੇ ਇਸ ਪਿਕਅੱਪ ਜੀਪ ਨੂੰ ਰੋਕਿਆ ਗਿਆ। ਇਸ ਜੀਪ ਦੇ ਚਾਲਕ ਦੀ ਪਹਿਚਾਣ ਸੋਹਣ ਸਿੰਘ ਵਜੋਂ ਹੋਈ ਅਤੇ ਤਲਾਸ਼ੀ ਦੌਰਾਨ ਪਿਕਅੱਪ ਜੀਪ ’ਚੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਸ ਵਲੋਂ ਸੋਹਣ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਰਾਹੋਂ ਵਲੋਂ ਇਹ ਸ਼ਰਾਬ ਕਿਸ ਠੇਕੇ ਤੋਂ ਲੈ ਕੇ ਆਇਆ ਅਤੇ ਇਸ ਨੇ ਕਿੱਥੇ ਸਪਲਾਈ ਕਰਨੀ ਸੀ।


author

Gurminder Singh

Content Editor

Related News