ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ

Saturday, Feb 18, 2023 - 08:03 PM (IST)

ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ

ਬਾਬਾ ਬਕਾਲਾ ਸਾਹਿਬ (ਅਠੌਲਾ)-ਸਮਾਜਸੇਵੀ ਸੰਸਥਾ ‘ਧੀਆਂ ਦੇ ਰਖਵਾਲੇ’ ਦੇ ਮੁਖੀ ਗੁਰਜੰਟ ਸਿੰਘ ਪੱਡੇਆਣਾ ਨੇ ਬਾਬਾ ਬਕਾਲਾ ਸਾਹਿਬ-ਪੱਡਿਆਣਾ ਰੋਡ ’ਤੇ ਇਕ ਕਮਰੇ ’ਚੋਂ ਦੋ ਪੁਲਸ ਮੁਲਾਜ਼ਮਾਂ ਨੂੰ ਨਸ਼ਾ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ, ਉਨ੍ਹਾਂ ਬਾਬਾ ਬਕਾਲਾ ਸਾਹਿਬ ਵਿਖੇ ਨਸ਼ਿਆਂ ਦਾ ਬੋਲਬਾਲਾ ਹੋਣ ਅਤੇ ਪੁਲਸ ਦੀ ਮਿਲੀਭੁਗਤ ਹੋਣ ਦੇ ਦੋਸ਼ ਵੀ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਸੰਸਥਾ ਨੇ ਬਾਬਾ ਬਕਾਲਾ ਸਾਹਿਬ-ਪੱਡਿਆਣਾ ਰੋਡ ’ਤੇ ਉਜਾੜ ਪਏ ਇਕ ਕਮਰੇ ਵਿਚ ਲੁਕ ਕੇ ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਫੜਿਆ ਹੈ, ਸਾਡੇ ਵੱਲੋਂ ਵੀਡੀਓ ਬਣਾਉਣ ਪਿੱਛੋਂ ਉਹ ਆਪਣਾ ਮੋਟਰਸਾਈਕਲ ਅਤੇ ਮੋਬਾਇਲ ਛੱਡ ਕੇ ਭੱਜ ਗਏ ।

ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ

PunjabKesari

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਸ਼ੁਰੂ ਹੋਈ ਇਹ ਸਹੂਲਤ

ਬਾਅਦ ’ਚ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਮੈਂ ਬਾਬਾ ਪਾਲਾ ਸਿੰਘ ਦੇ ਅਸਥਾਨ ’ਤੇ ਲੁਕ ਕੇ ਜਾਨ ਬਚਾਈ। ਉਨ੍ਹਾਂ ਇਸ ਸਬੰਧੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਪਾਈ। ਉਨ੍ਹਾਂ ਡੀ. ਐੱਸ. ਪੀ., ਚੌਕੀ ਇੰਚਾਰਜ ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਫੋਨ ਕਰ ਕੇ ਸੂਚਿਤ ਵੀ ਕੀਤਾ। ਇਸ ਸਬੰਧੀ ਹਰਿਕ੍ਰਿਸ਼ਨ ਸਿੰਘ ਡੀ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਕਲਿੱਪ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਸ਼ਨਾਖਤ ਕੀਤੀ ਗਈ ਹੈ ਪਰ ਵੀਡੀਓ ’ਚ ਮੁਲਾਜ਼ਮ ਨਸ਼ਾ ਕਰਦੇ ਦਿਖਾਈ ਨਹੀਂ ਦੇ ਰਹੇ। ਜਾਂਚ-ਪੜਤਾਲ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ


author

Manoj

Content Editor

Related News