ਅਰਧ ਨਗਨ ਹਾਲਤ 'ਚ ਔਰਤ ਦੀ ਲਾਸ਼ ਬਰਾਮਦ
Friday, Aug 10, 2018 - 05:45 PM (IST)

ਖਡੂਰ ਸਾਹਿਬ, ਵੋਰੋਵਾਲ (ਗਿੱਲ,ਖਹਿਰਾ) : ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਖਵਾਸਪੁਰ ਨੂੰ ਜਾਂਦੀ ਲਿੰਕ ਸੜਕ ਉਪਰ ਖੇਤਾਂ 'ਚੋਂ ਅਰਧ ਨਗਨ ਹਾਲਤ 'ਚ ਇਕ ਔਰਤ ਦੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਬੀਤੇ ਤਿੰਨ ਚਾਰ ਦਿਨਾਂ ਤੋ ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੀ ਸੀ । ਉਸ ਦੇ ਦੇ ਸਿਰ ਦੇ ਵਾਲ ਕੱਟੇ ਹੋਏ ਸਨ ਅਤੇ ਉਸਦੀ ਸਰੀਰਕ ਹਾਲਤ ਵੀ ਬਹੁਤ ਖਰਾਬ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਖਡੂਰ ਸਾਹਿਬ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪਤਾ ਲੱਗੇਗਾ। ਪੁਲਸ ਵਲੋਂ ਮਾਮਲੇ ਦੇ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।