ਖਡੂਰ ਸਾਹਿਬ ਦੇ ਜ਼ੀਰਾ ਹਲਕੇ ''ਚ 70 ਫ਼ੀਸਦੀ ਵੋਟਿੰਗ ਨੇ ਤੋੜੇ ਸਾਰੇ ਰਿਕਾਰਡ, DC ਨੇ ਕੀਤਾ ਲੋਕਾਂ ਦਾ ਧੰਨਵਾਦ

Sunday, Jun 02, 2024 - 05:06 PM (IST)

ਖਡੂਰ ਸਾਹਿਬ ਦੇ ਜ਼ੀਰਾ ਹਲਕੇ ''ਚ 70 ਫ਼ੀਸਦੀ ਵੋਟਿੰਗ ਨੇ ਤੋੜੇ ਸਾਰੇ ਰਿਕਾਰਡ, DC ਨੇ ਕੀਤਾ ਲੋਕਾਂ ਦਾ ਧੰਨਵਾਦ

ਜ਼ੀਰਾ (ਗੁਰਮੇਲ ਸੇਖਵਾਂ) : ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਸੰਸਦੀ ਚੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰੇ ਗਏ ਸਨ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਵੱਧ ਤੋਂ ਵੱਧ ਚੋਣ ਪ੍ਰਚਾਰ ਕੀਤਾ ਗਿਆ। ਇਸ ਸੰਸਦੀ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ, ਜਿਸ ਕਾਰਨ ਹਲਕਾ ਖਡੂਰ ਸਾਹਿਬ ਦਾ ਚੋਣ ਮੁਕਾਬਲਾ ਅਹਿਮ ਮੰਨਿਆ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਦਾ ਹੋਣ ਜਾ ਰਿਹਾ ਵਿਆਹ, ਇਸ ਤਾਰੀਖ਼ ਨੂੰ ਲੈਣਗੇ ਲਾਵਾਂ (ਵੀਡੀਓ)

1 ਜੂਨ ਨੂੰ ਪਈਆਂ ਵੋਟਾਂ 'ਚ ਖਡੂਰ ਸਾਹਿਬ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਜ਼ੀਰਾ ਵਿਧਾਨ ਸਭਾ ਹਲਕਾ 'ਚ ਸਭ ਤੋਂ ਵੱਧ 70 ਫ਼ੀਸਦੀ ਵੋਟਿੰਗ ਹੋਈ ਹੈ, ਜੋ ਕਿ ਜ਼ੀਰਾ ਹਲਕੇ 'ਚ ਰਿਕਾਰਡ ਤੋੜ ਵੋਟਿੰਗ ਹੋਈ ਹੈ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਤਰਨਤਾਰਨ ਦੇ ਡੀ. ਸੀ. ਸੰਦੀਪ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਨ੍ਹਾ ਦੱਸਿਆ ਕਿ ਖਡੂਰ ਸਾਹਿਬ ਸੰਸਦੀ ਹਲਕੇ 'ਚ ਵੋਟਾਂ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਪੂਰੀ ਹੋਈ ਹੈ, ਜਿਸਦੇ ਲਈ ਉਨ੍ਹਾ ਨੇ ਵੋਟਰਾਂ ਵੱਲੋਂ ਦਿੱਤੇ ਸਹਿਯੋਗ ਅਤੇ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ’ਤੇ ਧੰਨਵਾਦ ਕੀਤਾ। 

ਇਹ ਵੀ ਪੜ੍ਹੋ : ਗੁਰਦੁਆਰਾ ਪਾਉਂਟਾ ਸਾਹਿਬ ਗਏ 3 ਨੌਜਵਾਨਾਂ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਡੁੱਬਣ ਕਾਰਨ ਮੌਤ

ਹਲਕਿਆਂ 'ਚ ਪਈ ਵੋਟ ਫ਼ੀਸਦੀ 

ਹਲਕਾ ਵੋਟਿੰਗ
ਜੰਡਿਆਲਾ ਗੁਰੂ      63.20 ਫ਼ੀਸਦੀ 
ਤਰਨਤਾਰਨ     56.07 ਫ਼ੀਸਦੀ 
ਖੇਮਕਰਨ          63.25 ਫ਼ੀਸਦੀ  
ਪੱਟੀ          64.77 ਫ਼ੀਸਦੀ 
ਖਡੂਰ ਸਾਹਿਬ     62.9 ਫ਼ੀਸਦੀ  
ਬਾਬਾ ਬਕਾਲਾ    54.5 ਫ਼ੀਸਦੀ 
ਕਪੂਰਥਲਾ         58.2 ਫ਼ੀਸਦੀ 
ਸੁਲਤਾਨਪੁਰ ਲੋਧੀ     60.3 ਫ਼ੀਸਦੀ 
ਜ਼ੀਰਾ      70 ਫ਼ੀਸਦੀ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News