ਭ੍ਰਿਸ਼ਟਾਚਾਰ ਵਿਚ ਸ਼ਾਮਲ ਮੰਤਰੀਆਂ ਨੂੰ ਬਰਖਾਸਤ ਕਰਨ ਕੇਜਰੀਵਾਲ : ਚੁੱਘ
Tuesday, Aug 02, 2022 - 01:36 PM (IST)
ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਪੱਛਮੀ ਬੰਗਾਲ ਦੀ ਤਿ੍ਣਮੂਲ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਗ੍ਰਿਫ਼ਤਾਰ ਮੰਤਰੀਆਂ ਦੇ ਭਿ੍ਸ਼ਟਾਚਾਰ ’ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ ਇਸ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਪੱਛਮੀ ਬੰਗਾਲ ਦੀ ਤ੍ਰਿਣਮੂਲ ਸਰਕਾਰ ਮੰਤਰੀ ਪਾਰਥ ਚੈਟਰਜੀ ਦੇ ਭ੍ਰਿਸ਼ਟਾਚਾਰ ’ਤੇ ਤਿੱਖਾ ਹਮਲਾ ਕਰਦਿਆਂ ਚੁਘ ਨੇ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਲੋਕ ਪੱਛਮੀ ਬੰਗਾਲ ਵਿਚ ਮਾਂ, ਮਿੱਟੀ ਅਤੇ ਮਨੁਸ਼ ਦਾ ਨਾਅਰਾ ਦੇ ਕੇ ਆਏ ਸਨ, ਉਹ ਅੱਜ ਸਿਰਫ਼ ਮਾਇਆ-ਮਾਇਆ-ਮਾਇਆ ਤੇ ਮਨੀ-ਮਨੀ-ਮਨੀ ਕਰ ਰਹੇ ਹਨ। ਤਿ੍ਣਮੂਲ ਕਾਂਗਰਸ ਸਰਕਾਰ ਮਾਇਆ ਅਤੇ ਪੈਸੇ ਤੋਂ ਅੱਗੇ ਕੁਝ ਨਹੀਂ ਸੋਚ ਰਹੀ। ਉਨ੍ਹਾਂ ਕਿਹਾ ਕਿ ਤਿ੍ਣਮੂਲ ਕਾਂਗਰਸ ਸਰਕਾਰ ਵਿਚ ਬਰਖਾਸਤ ਉਦਯੋਗ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਕਰੀਬੀ ਦੋਸਤ ਅਰਪਿਤਾ ਮੁਖਰਜੀ ਦੇ ਘਰਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪੇ ਵਿਚ 50 ਕਰੋੜ ਰੁਪਏ ਤੋਂ ਵੱਧ ਦੀ ਰਕਮ, ਕਰੀਬ 9 ਕਿਲੋ ਸੋਨਾ, ਵਿਦੇਸ਼ੀ ਦਸਤਾਵੇਜ ਬਰਾਮਦ ਕੀਤੇ।
ਇਹ ਵੀ ਪੜ੍ਹੋ : ਸੱਤਾ ਦਾ ਨਸ਼ਾ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਦੇ ਸਿਰ ਚੜ੍ਹ ਕੇ ਬੋਲ ਰਿਹੈ : ਅਸ਼ਵਨੀ ਸ਼ਰਮਾ
ਇਹ ਭਿ੍ਰਸ਼ਟਾਚਾਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਪਾਰਥ ਚੈਟਰਜੀ ਦੀ ਇਕ ਹੋਰ ਦੋਸਤ ਮੋਨਾਲੀਸਾ ਦਾਸ ਦਾ ਨਾਂ ਵੀ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਾਹਮਣੇ ਆ ਰਿਹਾ ਹੈ। ਇਨ੍ਹਾਂ ਦੇ ਨਾਮ ’ਤੇ ਦਰਜਨਾਂ ਫਲੈਟ ਹੋਣ ਦਾ ਦਾਅਵਾ ਕਈ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ। ਇਸ ਦਾ ਜਵਾਬ ਮਮਤਾ ਬੈਨਰਜੀ ਨੂੰ ਬੰਗਾਲ ਦੇ ਲੋਕਾਂ ਨੂੰ ਦੇਣਾ ਹੋਵੇਗਾ। ਕੇਜਰੀਵਾਲ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਚੁੱਘ ਨੇ ਪੱਛਮੀ ਬੰਗਾਲ ਦੀ ਤਿ੍ਣਮੂਲ ਕਾਂਗਰਸ ਸਰਕਾਰ ਵਾਂਗ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਚ ਇਕ ਹੋਰ ਮੰਤਰੀ ਦੇ ਭ੍ਰਿਸ਼ਟਾਚਾਰ ਅਤੇ ਦਿੱਲੀ ਹਾਈਕੋਰਟ ਦੀ ਸਖਤ ਟਿੱਪਣੀ ’ਤੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਚ ਸਿਹਤ ਮੰਤਰੀ ਸਤੇਂਦਰ ਦੀ ਰਿਹਾਇਸ਼ ’ਤੇ ਬੇਨਾਮੀ ਸੰਪਤੀਆਂ ਦੇ ਕਾਗਜ਼ ਬਰਾਮਦ ਹੋਏ। ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਇਕ ਮਹੀਨਾ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੀ ਜਾਇਦਾਦ ਵੀ ਕੁਰਕ ਕੀਤਾ ਸੀ। ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਏ ਜਾਣ ਦੇ ਬਾਵਜੂਦ ਸਤੇਂਦਰ ਜੈਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਰਖਾਸਤ ਨਹੀਂ ਕੀਤਾ।
ਇਹ ਵੀ ਪੜ੍ਹੋ : ਸ਼ਾਰਟਕੱਟ ਨੇ ਲਈ 17 ਸਾਲਾ ਵਿਦਿਆਰਥੀ ਦੀ ਜਾਨ, ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ''ਚ ਡੁੱਬਿਆ ਨੌਜਵਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।